ਮਨੁ ਤਨੁ ਅਰਪੀ. ਆਪੁ ਗਵਾਈ; ਚਲਾ ਸਤਿਗੁਰ ਭਾਏ ॥
man tan arapee. aap gavaaee; chalaa satigur bhaae |
ਪੰਜਾਬੀ ਅਰਥਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹਾਂ।
English meaningI offer my mind and body, and I renounce my selfishness and conceit; I walk in Harmony with the Will of the True Guru.
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ; ਜਿ. ਹਰਿ ਸੇਤੀ ਚਿਤੁ ਲਾਏ ॥੭॥
sad balihaaree gur apune vittahu; ji. har setee chit laae |7|
ਪੰਜਾਬੀ ਅਰਥਮੈਂ ਹਮੇਸ਼ਾਂ ਹੀ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਮੇਰੀ ਆਤਮਾ ਨੂੰ ਪ੍ਰਭੂ ਨਾਲ ਜੋੜਦੇ ਹਨ।
English meaningI am forever a sacrifice to my Guru, who has attached my consciousness to the Lord. ||7||
ਸੋ ਬ੍ਰਾਹਮਣੁ. ਬ੍ਰਹਮੁ ਜੋ ਬਿੰਦੇ; ਹਰਿ ਸੇਤੀ ਰੰਗਿ ਰਾਤਾ ॥
so braahaman. braham jo binde; har setee rang raataa |
ਪੰਜਾਬੀ ਅਰਥਉਹੀ ਬ੍ਰਹਿਮਣ ਹੈ ਜੋ ਸਾਹਿਬ ਨੂੰ ਜਾਣਦਾ ਹੈ ਅਤੇ ਭਗਵਾਨ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English meaningHe alone is a Brahmin, who knows the Lord Brahma, and is attuned to the Love of the Lord.
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ; ਗੁਰਮੁਖਿ ਵਿਰਲੈ ਜਾਤਾ ॥
prabh nikatt vasai sabhanaa ghatt antar; guramukh viralai jaataa |
ਪੰਜਾਬੀ ਅਰਥਸੁਆਮੀ, ਸਾਰਿਆਂ ਦੇ ਦਿਲਾਂ ਅੰਦਰ ਨੇੜੇ ਹੀ ਰਹਿੰਦਾ ਹੈ। ਕੋਈ ਟਾਂਵਾ ਟੱਲਾ ਹੀ ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
English meaningGod is close at hand; He dwells deep within the hearts of all. How rare are those who, as Gurmukh, know Him.
ਨਾਨਕ. ਨਾਮੁ ਮਿਲੈ ਵਡਿਆਈ; ਗੁਰ ਕੈ ਸਬਦਿ ਪਛਾਤਾ ॥੮॥੫॥੨੨॥
naanak. naam milai vaddiaaee; gur kai sabad pachhaataa |8|5|22|
ਪੰਜਾਬੀ ਅਰਥਨਾਨਕ ਹਰੀ ਨਾਮ ਦੁਆਰਾ ਆਦਮੀ ਨੂੰ ਇੱਜ਼ਤ ਮਿਲਦੀ ਹੈ ਅਤੇ ਗੁਰਬਾਣੀ ਦੁਆਰਾ ਉਹ ਸੁਆਮੀ ਨੂੰ ਸਿੰਞਾਣ ਲੈਂਦਾ ਹੈ।
English meaningO Nanak, through the Naam, greatness is obtained; through the Word of the Guru's Shabad, He is realized. ||8||5||22||
ਸਿਰੀਰਾਗੁ ਮਹਲਾ ੩ ॥
sireeraag mahalaa 3 |
ਪੰਜਾਬੀ ਅਰਥਸਿਰੀ ਰਾਗ, ਤੀਜੀ ਪਾਤਸ਼ਾਹੀ।
English meaningSiree Raag, Third Mehl:
ਸਹਜੈ ਨੋ ਸਭ ਲੋਚਦੀ; ਬਿਨੁ ਗੁਰ. ਪਾਇਆ ਨ ਜਾਇ ॥
sahajai no sabh lochadee; bin gur. paaeaa na jaae |
ਪੰਜਾਬੀ ਅਰਥਸਾਰੇ ਅਡੋਲਤਾ ਦੀ ਅਵਸਥਾ ਦੀ ਤਾਂਘ ਕਰਦੇ ਹਨ, ਪ੍ਰੰਤੂ ਗੁਰਾਂ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
English meaningEveryone longs to be centered and balanced, but without the Guru, no one can.
ਪੜਿ ਪੜਿ ਪੰਡਿਤ ਜੋਤਕੀ ਥਕੇ; ਭੇਖੀ ਭਰਮਿ ਭੁਲਾਇ ॥
parr parr panddit jotakee thake; bhekhee bharam bhulaae |
ਪੰਜਾਬੀ ਅਰਥਪੰਡਤ ਤੇ ਜੋਤਸ਼ੀ ਪੜ੍ਹ ਪੜ੍ਹ ਕੇ ਹਾਰ ਹੁੱਟ ਗਹੇ ਹਨ ਅਤੇ ਸੰਪ੍ਰਦਾਈ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ!
English meaningThe Pandits and the astrologers read and read until they grow weary, while the fanatics are deluded by doubt.
ਗੁਰ ਭੇਟੇ. ਸਹਜੁ ਪਾਇਆ; ਆਪਣੀ ਕਿਰਪਾ ਕਰੇ ਰਜਾਇ ॥੧॥
gur bhette. sehaj paaeaa; aapanee kirapaa kare rajaae |1|
ਪੰਜਾਬੀ ਅਰਥਜੇਕਰ ਰਜ਼ਾ ਦਾ ਮਾਲਕ ਆਪਣੀ ਰਹਿਮਤ ਧਾਰੇ ਤਾਂ ਗੁਰਾਂ ਨੂੰ ਮਿਲਣ ਦੁਆਰਾ ਅਡੋਲ ਅਵਸਥਾ ਪਾਈ ਜਾਂਦੀ ਹੈ।
English meaningMeeting with the Guru, intuitive balance is obtained, when God, in His Will, grants His Grace. ||1||
ਭਾਈ ਰੇ; ਗੁਰ ਬਿਨੁ. ਸਹਜੁ ਨ ਹੋਇ ॥
bhaaee re; gur bin. sehaj na hoe |
ਪੰਜਾਬੀ ਅਰਥਹੇ ਵੀਰ! ਗੁਰਾਂ ਦੇ ਬਾਝੋਂ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ।
English meaningO Siblings of Destiny, without the Guru, intuitive balance is not obtained.
ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
sabadai hee te sehaj aoopajai; har paaeaa sach soe |1| rahaau |
ਪੰਜਾਬੀ ਅਰਥਈਸ਼ਵਰੀ ਕਲਾਮ ਤੋਂ ਹੀ ਅਡੋਲਤਾ ਉਤਪੰਨ ਹੁੰਦੀ ਹੈ, ਅਤੇ ਉਹ ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਠਹਿਰਾਉ।
English meaningThrough the Word of the Shabad, intuitive peace and poise wells up, and that True Lord is obtained. ||1||Pause||
ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ. ਕਥਨੀ ਬਾਦਿ ॥
sahaje gaaviaa thaae pavai; bin sahajai. kathanee baad |
ਪੰਜਾਬੀ ਅਰਥਜੋ ਕੁਛ ਰੱਬੀ ਗਿਆਤ ਅੰਦਰ ਗਾਇਨ ਕੀਤਾ ਜਾਂਦਾ ਹੈ, ਉਹ ਕਬੂਲ ਪੈ ਜਾਂਦਾ ਹੈ, ਰੱਬੀ ਗਿਆਤ ਦੇ ਬਾਝੋਂ ਆਖਣਾ ਬੇਫਾਇਦਾ ਹੈ।
English meaningThat which is sung intuitively is acceptable; without this intuition, all chanting is useless.
ਸਹਜੇ ਹੀ ਭਗਤਿ ਊਪਜੈ; ਸਹਜਿ ਪਿਆਰਿ ਬੈਰਾਗਿ ॥
sahaje hee bhagat aoopajai; sehaj piaar bairaag |
ਪੰਜਾਬੀ ਅਰਥਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਬ੍ਰਹਿਮ ਗਿਆਨ ਦੁਆਰਾ ਹੀ ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ।
English meaningIn the state of intuitive balance, devotion wells up. In intuitive balance, love is balanced and detached.
ਸਹਜੈ ਹੀ ਤੇ. ਸੁਖ ਸਾਤਿ ਹੋਇ; ਬਿਨੁ ਸਹਜੈ. ਜੀਵਣੁ ਬਾਦਿ ॥੨॥
sahajai hee te. sukh saat hoe; bin sahajai. jeevan baad |2|
ਪੰਜਾਬੀ ਅਰਥਬ੍ਰਹਿਮ ਗਿਆਨ ਤੋਂ ਹੀ ਖੁਸ਼ੀ ਤੇ ਠੰਢ-ਚੈਨ ਰਵਾਂ ਹੁੰਦੇ ਹਨ ਅਤੇ ਬ੍ਰਹਿਮ-ਗਿਆਨ ਦੇ ਬਗੈਰ ਜਿੰਦਗੀ ਨਿਸਫਲ ਹੈ।
English meaningIn the state of intuitive balance, peace and tranquility are produced. Without intuitive balance, life is useless. ||2||
ਸਹਜਿ ਸਾਲਾਹੀ ਸਦਾ ਸਦਾ; ਸਹਜਿ ਸਮਾਧਿ ਲਗਾਇ ॥
sehaj saalaahee sadaa sadaa; sehaj samaadh lagaae |
ਪੰਜਾਬੀ ਅਰਥਬੈਕੁੰਠੀ ਆਰਾਮ ਅੰਦਰ ਮੈਂ, ਸਦੀਵ ਤੇ ਹਮੇਸ਼ਾ, ਸਾਈਂ ਦਾ ਜੱਸ ਕਰਦਾ ਹਾਂ ਤੇ ਬੈਕੁੰਠੀ ਆਰਾਮ ਅੰਦਰ ਹੀ ਮੈਂ ਮਗਨਤਾ ਅੰਦਰ ਲਗਦਾ ਹਾਂ।
English meaningIn the state of intuitive balance, praise the Lord forever and ever. With intuitive ease, embrace Samaadhi.
ਸਹਜੇ ਹੀ ਗੁਣ ਊਚਰੈ; ਭਗਤਿ ਕਰੇ ਲਿਵ ਲਾਇ ॥
sahaje hee gun aoocharai; bhagat kare liv laae |
ਪੰਜਾਬੀ ਅਰਥਬੈਕੁੰਠੀ ਆਰਾਮ ਅੰਦਰ ਪ੍ਰਾਣੀ ਵਾਹਿਗੁਰੂ ਦਾ ਜੱਸ ਉਚਾਰਦਾ ਅਤੇ ਪਿਆਰ ਨਾਲ ਉਸ ਦੀ ਸੇਵਾ ਕਮਾਉਂਦਾ ਹੈ।
English meaningIn the state of intuitive balance, chant His Glories, lovingly absorbed in devotional worship.
ਸਬਦੇ ਹੀ ਹਰਿ ਮਨਿ ਵਸੈ; ਰਸਨਾ ਹਰਿ ਰਸੁ ਖਾਇ ॥੩॥
sabade hee har man vasai; rasanaa har ras khaae |3|
ਪੰਜਾਬੀ ਅਰਥਸ਼ਬਦ ਦੁਆਰਾ ਵਾਹਿਗੁਰੂ ਚਿੱਤ ਅੰਦਰ ਟਿਕਦਾ ਹੈ ਅਤੇ ਜਿਹਭਾ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦੀ ਹੈ।
English meaningThrough the Shabad, the Lord dwells within the mind, and the tongue tastes the Sublime Essence of the Lord. ||3||
ਸਹਜੇ. ਕਾਲੁ ਵਿਡਾਰਿਆ; ਸਚ ਸਰਣਾਈ ਪਾਇ ॥
sahaje. kaal viddaariaa; sach saranaaee paae |
ਪੰਜਾਬੀ ਅਰਥਸਤਿਪੁਰਖ ਦੀ ਸਰਣਾਗਤ ਲੈਣ ਦੁਆਰਾ, ਮੌਤ ਸੂਖੈਨ ਹੀ ਮਾਰੀ ਜਾਂਦੀ ਹੈ।
English meaningIn the poise of intuitive balance, death is destroyed, entering the Sanctuary of the True One.
ਸਹਜੇ. ਹਰਿ ਨਾਮੁ ਮਨਿ ਵਸਿਆ; ਸਚੀ ਕਾਰ ਕਮਾਇ ॥
sahaje. har naam man vasiaa; sachee kaar kamaae |
ਪੰਜਾਬੀ ਅਰਥਜੇਕਰ ਜੀਵ ਸੰਚੀ ਜੀਵਣ ਰਹੁ-ਰੀਤ ਦੀ ਕਮਾਈ ਕਰੇ ਤਾਂ ਭਗਵਾਨ ਦਾ ਨਾਮ ਸੁਖੈਨ ਹੀ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English meaningIntuitively balanced, the Name of the Lord dwells within the mind, practicing the lifestyle of Truth.
ਸੇ ਵਡਭਾਗੀ. ਜਿਨੀ ਪਾਇਆ; ਸਹਜੇ ਰਹੇ ਸਮਾਇ ॥੪॥
se vaddabhaagee. jinee paaeaa; sahaje rahe samaae |4|
ਪੰਜਾਬੀ ਅਰਥਬਹੁਤ ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਸੁਖੈਨ ਹੀ ਉਸ ਦੇ ਅੰਦਰ ਲੀਨ ਰਹਿੰਦੇ ਹਨ।
English meaningThose who have found Him are very fortunate; they remain intuitively absorbed in Him. ||4||
ਮਾਇਆ ਵਿਚਿ. ਸਹਜੁ ਨ ਊਪਜੈ; ਮਾਇਆ ਦੂਜੈ ਭਾਇ ॥
maaeaa vich. sehaj na aoopajai; maaeaa doojai bhaae |
ਪੰਜਾਬੀ ਅਰਥਸੰਸਾਰੀ ਪਦਾਰਥਾਂ ਅੰਦਰ ਆਤਮਕ ਟਿਕਾਓ ਉਤਪੰਨ ਨਹੀਂ ਹੁੰਦਾ। ਸੰਸਾਰੀ ਪਦਾਰਥ ਦਵੈਤ-ਭਾਵ ਪੈਦਾ ਕਰਦੇ ਹਨ।
English meaningWithin Maya, the poise of intuitive balance is not produced. Maya leads to the love of duality.
ਮਨਮੁਖ ਕਰਮ ਕਮਾਵਣੇ; ਹਉਮੈ ਜਲੈ ਜਲਾਇ ॥
manamukh karam kamaavane; haumai jalai jalaae |
ਪੰਜਾਬੀ ਅਰਥਆਪ ਹੁਦਰੇ ਭਾਵੇਂ ਧਾਰਮਕ ਸੰਸਕਾਰ ਕਰਦੇ ਹਨ ਪ੍ਰੰਤੂ ਸਵੈ-ਹੰਗਤਾ ਉਨ੍ਹਾਂ ਨੂੰ ਸਾੜ ਸੁੱਟਦੀ ਹੈ।
English meaningThe self-willed manmukhs perform religious rituals, but they are burnt down by their selfishness and conceit.
ਜੰਮਣੁ ਮਰਣੁ. ਨ ਚੂਕਈ; ਫਿਰਿ ਫਿਰਿ ਆਵੈ ਜਾਇ ॥੫॥
jaman maran. na chookee; fir fir aavai jaae |5|
ਪੰਜਾਬੀ ਅਰਥਉਨ੍ਹਾਂ ਦਾ ਜੰਮਣਾ ਤੇ ਮਰਣਾ ਮੁਕਦਾ ਨਹੀਂ। ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
English meaningTheir births and deaths do not cease; over and over again, they come and go in reincarnation. ||5||
ਤਿ੍ਰਹੁ ਗੁਣਾ ਵਿਚਿ. ਸਹਜੁ ਨ ਪਾਈਐ; ਤ੍ਰੈ ਗੁਣ. ਭਰਮਿ ਭੁਲਾਇ ॥
trihu gunaa vich. sehaj na paaeeai; trai gun. bharam bhulaae |
ਪੰਜਾਬੀ ਅਰਥਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ।
English meaningIn the three qualities, intuitive balance is not obtained; the three qualities lead to delusion and doubt.
ਪੜੀਐ ਗੁਣੀਐ ਕਿਆ ਕਥੀਐ; ਜਾ ਮੁੰਢਹੁ ਘੁਥਾ ਜਾਇ ॥
parreeai guneeai kiaa katheeai; jaa mundtahu ghuthaa jaae |
ਪੰਜਾਬੀ ਅਰਥਆਦਮੀ ਨੂੰ ਪੜ੍ਹਨ, ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਐਨ ਮੂਲ ਨੂੰ ਹੀ ਘੁਸ ਜਾਵੇ?
English meaningWhat is the point of reading, studying and debating, if one loses his roots?
ਚਉਥੇ ਪਦ ਮਹਿ ਸਹਜੁ ਹੈ; ਗੁਰਮੁਖਿ ਪਲੈ ਪਾਇ ॥੬॥
chauthe pad meh sehaj hai; guramukh palai paae |6|
ਪੰਜਾਬੀ ਅਰਥਚੌਥੀ ਅਵਸਥਾ ਅੰਦਰ ਰੁਹਾਨੀ ਪਰਸੰਨਤਾ ਹੈ ਅਤੇ ਗੁਰੂ ਅਨੁਸਾਰੀ ਇਸ ਨੂੰ ਝੋਲੀ ਵਿੱਚ ਪ੍ਰਾਪਤ ਕਰਦੇ ਹਨ।
English meaningIn the fourth state, there is intuitive balance; the Gurmukhs gather it in. ||6||
ਨਿਰਗੁਣ ਨਾਮੁ ਨਿਧਾਨੁ ਹੈ; ਸਹਜੇ ਸੋਝੀ ਹੋਇ ॥
niragun naam nidhaan hai; sahaje sojhee hoe |
ਪੰਜਾਬੀ ਅਰਥਲਛਣਾ-ਰਹਿਤ ਸੁਆਮੀ ਦੇ ਨਾਮ ਵਿੱਚ ਖਜ਼ਾਨਾ ਹੈ। ਬ੍ਰਹਿਮ ਗਿਆਤ ਰਾਹੀਂ ਗਿਆਨ ਹੁੰਦਾ ਹੈ।
English meaningThe Naam, the Name of the Formless Lord, is the treasure. Through intuitive balance, understanding is obtained.
ਗੁਣਵੰਤੀ ਸਾਲਾਹਿਆ; ਸਚੇ ਸਚੀ ਸੋਇ ॥
gunavantee saalaahiaa; sache sachee soe |
ਪੰਜਾਬੀ ਅਰਥਨੇਕੀ ਨਿਪੁੰਨ ਹਰੀ ਦੀ ਪ੍ਰਸੰਸਨਾ ਕਰਦੀਆਂ ਆਖਦੀਆਂ ਹਨ, "ਸੱਚੀ ਹੈ ਸ਼ੁਹਰਤ ਸਤਿਪੁਰਖ ਦੀ।"
English meaningThe virtuous praise the True One; their reputation is true.
ਭੁਲਿਆ. ਸਹਜਿ ਮਿਲਾਇਸੀ; ਸਬਦਿ ਮਿਲਾਵਾ ਹੋਇ ॥੭॥
bhuliaa. sehaj milaaeisee; sabad milaavaa hoe |7|
ਪੰਜਾਬੀ ਅਰਥਘੁਥਿਆਂ ਹੋਇਆ ਨੂੰ ਭੀ ਸਾਹਿਬ ਮਿਲਾ ਲੈਂਦਾ ਹੈ। ਨਾਮ ਦੇ ਰਾਹੀਂ ਹੀ ਮਿਲਾਪ ਹੁੰਦਾ ਹੈ।
English meaningThe wayward are united with God through intuitive balance; through the Shabad, union is obtained. ||7||
ਬਿਨੁ ਸਹਜੈ. ਸਭੁ ਅੰਧੁ ਹੈ; ਮਾਇਆ ਮੋਹੁ ਗੁਬਾਰੁ ॥
bin sahajai. sabh andh hai; maaeaa mohu gubaar |
ਪੰਜਾਬੀ ਅਰਥਬi੍ਰਹਮ ਗਿਆਨ ਦੇ ਬਾਝੋਂ ਸਾਰੇ ਅੰਨ੍ਹੇ ਹਨ। ਮੋਹਨੀ ਦੀ ਮਮਤਾ ਅਨ੍ਹੇਰ-ਘੁੱਪ ਹੈ।
English meaningWithout intuitive balance, all are blind. Emotional attachment to Maya is utter darkness.
ਸਹਜੇ ਹੀ ਸੋਝੀ ਪਈ; ਸਚੈ ਸਬਦਿ ਅਪਾਰਿ ॥
sahaje hee sojhee pee; sachai sabad apaar |
ਪੰਜਾਬੀ ਅਰਥਬ੍ਰਹਿਮ-ਗਿਆਨ ਦੇ ਰਾਹੀਂ ਅਨੰਤ ਸਚੇ ਸੁਆਮੀ ਦੀ ਮਸਝ ਆ ਜਾਂਦੀ ਹੈ।
English meaningIn intuitive balance, understanding of the True, Infinite Shabad is obtained.
ਆਪੇ ਬਖਸਿ ਮਿਲਾਇਅਨੁ; ਪੂਰੇ ਗੁਰ ਕਰਤਾਰਿ ॥੮॥
aape bakhas milaaeian; poore gur karataar |8|
ਪੰਜਾਬੀ ਅਰਥਖੁਦ ਮਾਫੀ ਦੇ ਕੇ ਪੂਰਨ ਗੁਰੂ ਜੀ ਇਨਸਾਨ ਨੂੰ ਸਿਰਜਣਹਾਰ ਨਾਲ ਮਿਲਾ ਦਿੰਦੇ ਹਨ।
English meaningGranting forgiveness, the Perfect Guru unites us with the Creator. ||8||
ਸਹਜੇ ਅਦਿਸਟੁ ਪਛਾਣੀਐ; ਨਿਰਭਉ ਜੋਤਿ ਨਿਰੰਕਾਰੁ ॥
sahaje adisatt pachhaaneeai; nirbhau jot nirankaar |
ਪੰਜਾਬੀ ਅਰਥਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ।
English meaningIn intuitive balance, the Unseen is recognized-the Fearless, Luminous, Formless Lord.
ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ॥
sabhanaa jeea kaa ik daataa; jotee jot milaavanahaar |
ਪੰਜਾਬੀ ਅਰਥਸਮੂਹ ਜੀਵਾਂ ਦਾ ਕੇਵਲ ਇਕੋ ਹੀ ਦਾਤਾਰ ਹੈ! ਪ੍ਰਕਾਸ਼ਵਾਨ ਪ੍ਰਭੂ ਮਨੁੱਖੀ ਚਾਨਣ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
English meaningThere is only the One Giver of all beings. He blends our light with His Light.
ਪੂਰੈ ਸਬਦਿ ਸਲਾਹੀਐ; ਜਿਸ ਦਾ. ਅੰਤੁ ਨ ਪਾਰਾਵਾਰੁ ॥੯॥
poorai sabad salaaheeai; jis daa. ant na paaraavaar |9|
ਪੰਜਾਬੀ ਅਰਥਪੂਰਨ ਸ਼ਬਦ ਦੇ ਜ਼ਰੀਏ ਤੂੰ ਉਸ ਸਾਹਿਬ ਦੀ ਕੀਰਤੀ ਕਰ ਜਿਸ ਦਾ ਕੋਈ ਓੜਕ ਤੇ ਉਰਲਾ ਜਾਂ ਪਾਰਲਾ ਕਿਨਾਰਾ ਨਹੀਂ।
English meaningSo praise God through the Perfect Word of His Shabad; He has no end or limitation. ||9||
ਗਿਆਨੀਆ ਕਾ ਧਨੁ. ਨਾਮੁ ਹੈ; ਸਹਜਿ ਕਰਹਿ ਵਾਪਾਰੁ ॥
giaaneea kaa dhan. naam hai; sehaj kareh vaapaar |
ਪੰਜਾਬੀ ਅਰਥਬ੍ਰਹਿਮ ਬੇਤਿਆਂ ਦੀ ਦੌਲਤ ਸੁਆਮੀ ਦਾ ਨਾਮ ਹੈ ਅਡੋਲਤਾ ਰਾਹੀਂ ਉਹ ਉਸ ਨਾਲ ਵਣਜ ਕਰਦੇ ਹਨ।
English meaningThose who are wise take the Naam as their wealth; with intuitive ease, they trade with Him.
ਅਨਦਿਨੁ ਲਾਹਾ. ਹਰਿ ਨਾਮੁ ਲੈਨਿ; ਅਖੁਟ ਭਰੇ ਭੰਡਾਰ ॥
anadin laahaa. har naam lain; akhutt bhare bhanddaar |
ਪੰਜਾਬੀ ਅਰਥਰੈਣ ਦਿਹੁੰ ਉਹ ਵਾਹਿਗੁਰੂ ਦੇ ਨਾਮ ਦਾ ਲਾਭ ਲੈਂਦੇ ਹਨ ਜਿਸ ਦੇ ਖ਼ਜ਼ਾਨੇ ਭਰਪੂਰ ਅਤੇ ਅਤੁੱਟ ਹਨ।
English meaningNight and day, they receive the Profit of the Lord's Name, which is an inexhaustible and over-flowing treasure.
ਨਾਨਕ. ਤੋਟਿ ਨ ਆਵਈ; ਦੀਏ ਦੇਵਣਹਾਰਿ ॥੧੦॥੬॥੨੩॥
naanak. tott na aavee; dee devanahaar |10|6|23|
ਪੰਜਾਬੀ ਅਰਥਨਾਨਕ, ਜਦ ਦੇਣ ਵਾਲਾ ਦਿੰਦਾ ਹੈ, ਤਦ ਕੋਈ ਕਮੀ ਨਹੀਂ ਵਾਪਰਦੀ।
English meaningO Nanak, when the Great Giver gives, nothing at all is lacking. ||10||6||23||