ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 67

Sri Guru Granth Sahib Ji

Read respectfully, Ang by Ang, with available transliteration and meanings.

ਬਿਨੁ ਸਬਦੈ. ਜਗੁ ਦੁਖੀਆ ਫਿਰੈ; ਮਨਮੁਖਾ ਨੋ ਗਈ ਖਾਇ ॥

bin sabadai. jag dukheea firai; manamukhaa no gee khaae |

ਪੰਜਾਬੀ ਅਰਥ

ਨਾਮ ਦੇ ਬਗੈਰ ਜਹਾਨ ਦੁਖੀ ਹੋਇਆ ਫਿਰਦਾ ਹੈ। ਮਾਇਆ ਆਪ-ਹੁਦਰਿਆਂ ਨੂੰ ਨਿਗਲ ਗਈ ਹੈ।

English meaning

Without the Shabad, the world wanders lost in pain. The self-willed manmukh is consumed.

ਸਬਦੇ ਨਾਮੁ ਧਿਆਈਐ; ਸਬਦੇ ਸਚਿ ਸਮਾਇ ॥੪॥

sabade naam dhiaaeeai; sabade sach samaae |4|

ਪੰਜਾਬੀ ਅਰਥ

ਸ਼ਬਦ ਦੁਆਰਾ ਇਨਸਾਨ ਨਾਮ ਦਾ ਸਿਮਰਨ ਕਰਦਾ ਹੈ ਅਤੇ ਸ਼ਬਦ ਰਾਹੀਂ ਹੀ ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।

English meaning

Through the Shabad, meditate on the Naam; through the Shabad, you shall merge in Truth. ||4||

ਮਾਇਆ ਭੂਲੇ. ਸਿਧ ਫਿਰਹਿ; ਸਮਾਧਿ ਨ ਲਗੈ. ਸੁਭਾਇ ॥

maaeaa bhoole. sidh fireh; samaadh na lagai. subhaae |

ਪੰਜਾਬੀ ਅਰਥ

ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ।

English meaning

The Siddhas wander around, deluded by Maya; they are not absorbed in the Samaadhi of the Lord's Sublime Love.

ਤੀਨੇ ਲੋਅ ਵਿਆਪਤ ਹੈ; ਅਧਿਕ ਰਹੀ ਲਪਟਾਇ ॥

teene loa viaapat hai; adhik rahee lapattaae |

ਪੰਜਾਬੀ ਅਰਥ

ਮੋਹਨੀ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਹੀ ਹੈ ਅਤੇ ਪ੍ਰਾਣੀਆਂ ਨੂੰ ਘਣੀ ਹੀ ਚਿਮੜੀ ਹੋਈ ਹੈ।

English meaning

The three worlds are permeated by Maya; they are totally covered by it.

ਬਿਨੁ ਗੁਰ. ਮੁਕਤਿ ਨ ਪਾਈਐ; ਨਾ ਦੁਬਿਧਾ ਮਾਇਆ ਜਾਇ ॥੫॥

bin gur. mukat na paaeeai; naa dubidhaa maaeaa jaae |5|

ਪੰਜਾਬੀ ਅਰਥ

ਗੁਰਾਂ ਦੇ ਬਾਝੋਂ ਕਲਿਆਣ ਪਰਾਪਤ ਨਹੀਂ ਹੁੰਦੀ ਅਤੇ ਨਾਂ ਹੀ ਦੁਚਿੱਤਾਪਣ ਤੇ ਸੰਸਾਰੀ ਮਮਤਾ ਦੂਰ ਹੁੰਦੇ ਹੈ।

English meaning

Without the Guru, liberation is not attained, and the double-mindedness of Maya does not go away. ||5||

ਮਾਇਆ ਕਿਸ ਨੋ ਆਖੀਐ; ਕਿਆ ਮਾਇਆ ਕਰਮ ਕਮਾਇ ॥

maaeaa kis no aakheeai; kiaa maaeaa karam kamaae |

ਪੰਜਾਬੀ ਅਰਥ

ਮੋਹਨੀ ਕਿਸ ਨੂੰ ਕਹਿੰਦੇ ਹਨ? ਮੋਹਨੀ ਕੀ ਕੰਮ ਕਰਦੀ ਹੈ?

English meaning

What is called Maya? What does Maya do?

ਦੁਖਿ ਸੁਖਿ ਏਹੁ ਜੀਉ ਬਧੁ ਹੈ; ਹਉਮੈ ਕਰਮ ਕਮਾਇ ॥

dukh sukh ehu jeeo badh hai; haumai karam kamaae |

ਪੰਜਾਬੀ ਅਰਥ

ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ।

English meaning

These beings are bound by pleasure and pain; they do their deeds in egotism.

ਬਿਨੁ ਸਬਦੈ. ਭਰਮੁ ਨ ਚੂਕਈ; ਨਾ ਵਿਚਹੁ ਹਉਮੈ ਜਾਇ ॥੬॥

bin sabadai. bharam na chookee; naa vichahu haumai jaae |6|

ਪੰਜਾਬੀ ਅਰਥ

ਰੱਬੀ ਕਲਾਮ ਦੇ ਬਗੈਰ ਸੰਦੇਹ ਰਫ਼ਾ ਨਹੀਂ ਹੁੰਦਾ, ਨਾਂ ਹੀ ਹੰਕਾਰ ਅੰਦਰੋਂ ਦੂਰ ਹੁੰਦਾ ਹੈ।

English meaning

Without the Shabad, doubt is not dispelled, and egotism is not eliminated from within. ||6||

ਬਿਨੁ ਪ੍ਰੀਤੀ. ਭਗਤਿ ਨ ਹੋਵਈ; ਬਿਨੁ ਸਬਦੈ. ਥਾਇ ਨ ਪਾਇ ॥

bin preetee. bhagat na hovee; bin sabadai. thaae na paae |

ਪੰਜਾਬੀ ਅਰਥ

ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।

English meaning

Without love, there is no devotional worship. Without the Shabad, no one finds acceptance.

ਸਬਦੇ. ਹਉਮੈ ਮਾਰੀਐ; ਮਾਇਆ ਕਾ ਭ੍ਰਮੁ ਜਾਇ ॥

sabade. haumai maareeai; maaeaa kaa bhram jaae |

ਪੰਜਾਬੀ ਅਰਥ

ਨਾਮ ਨਾਲ ਹੰਗਤਾ ਨਾਬੂਦ ਹੋ ਜਾਂਦੀ ਹੈ ਅਤੇ ਮੋਹਨੀ ਦਾ ਮੁਗਾਲਤਾ ਦੂਰ ਹੋ ਜਾਂਦਾ ਹੈ।

English meaning

Through the Shabad, egotism is conquered and subdued, and the illusion of Maya is dispelled.

ਨਾਮੁ ਪਦਾਰਥੁ ਪਾਈਐ; ਗੁਰਮੁਖਿ ਸਹਜਿ ਸੁਭਾਇ ॥੭॥

naam padaarath paaeeai; guramukh sehaj subhaae |7|

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਇਨਸਾਨ ਸੁਖੈਨ ਹੀ ਹਰੀ ਨਾਮ ਦੀ ਦੌਲਤ ਨੂੰ ਹਾਸਲ ਕਰ ਲੈਂਦਾ ਹੈ।

English meaning

The Gurmukh obtains the Treasure of the Naam with intuitive ease. ||7||

ਬਿਨੁ ਗੁਰ. ਗੁਣ ਨ ਜਾਪਨੀ; ਬਿਨੁ ਗੁਣ. ਭਗਤਿ ਨ ਹੋਇ ॥

bin gur. gun na jaapanee; bin gun. bhagat na hoe |

ਪੰਜਾਬੀ ਅਰਥ

ਗੁਰਾਂ ਦੇ ਬਗੈਰ ਨੇਕੀਆਂ ਨਹੀਂ ਚਮਕਦੀਆਂ ਅਤੇ ਨੇਕੀਆਂ ਦੇ ਬਗੈਰ ਸਾਈਂ ਦੀ ਪਰੇਮ-ਮਈ ਸੇਵਾ ਨਹੀਂ ਹੋ ਸਕਦੀ।

English meaning

Without the Guru, one's virtues do not shine forth; without virtue, there is no devotional worship.

ਭਗਤਿ ਵਛਲੁ ਹਰਿ ਮਨਿ ਵਸਿਆ; ਸਹਜਿ ਮਿਲਿਆ ਪ੍ਰਭੁ ਸੋਇ ॥

bhagat vachhal har man vasiaa; sehaj miliaa prabh soe |

ਪੰਜਾਬੀ ਅਰਥ

ਉਹ ਸਾਹਿਬ ਸੁਖੈਨ ਹੀ ਉਸ ਪ੍ਰਾਣੀ ਨੂੰ ਮਿਲ ਪੈਦਾ ਹੈ ਜਿਸਦੇ ਚਿੱਤ ਅੰਦਰ ਅਨੁਰਾਗ ਦੇ ਪ੍ਰੇਮੀ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।

English meaning

The Lord is the Lover of His devotees; He abides within their minds. They meet that God with intuitive ease.

ਨਾਨਕ ਸਬਦੇ ਹਰਿ ਸਾਲਾਹੀਐ; ਕਰਮਿ ਪਰਾਪਤਿ ਹੋਇ ॥੮॥੪॥੨੧॥

naanak sabade har saalaaheeai; karam paraapat hoe |8|4|21|

ਪੰਜਾਬੀ ਅਰਥ

ਨਾਨਕ, ਸ਼ਬਦ ਰਾਹੀਂ ਤੂੰ ਹਰੀ ਦੀ ਪਰਸੰਸਾ ਕਰ। ਉਸ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

O Nanak, through the Shabad, praise the Lord. By His Grace, He is obtained. ||8||4||21||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਮਾਇਆ ਮੋਹੁ. ਮੇਰੈ ਪ੍ਰਭਿ ਕੀਨਾ; ਆਪੇ ਭਰਮਿ ਭੁਲਾਏ ॥

maaeaa mohu. merai prabh keenaa; aape bharam bhulaae |

ਪੰਜਾਬੀ ਅਰਥ

ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ।

English meaning

Emotional attachment to Maya is created by my God; He Himself misleads us through illusion and doubt.

ਮਨਮੁਖਿ ਕਰਮ ਕਰਹਿ. ਨਹੀ ਬੂਝਹਿ; ਬਿਰਥਾ ਜਨਮੁ ਗਵਾਏ ॥

manamukh karam kareh. nahee boojheh; birathaa janam gavaae |

ਪੰਜਾਬੀ ਅਰਥ

ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।

English meaning

The self-willed manmukhs perform their actions, but they do not understand; they waste away their lives in vain.

ਗੁਰਬਾਣੀ. ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥੧॥

gurabaanee. is jag meh chaanan; karam vasai man aae |1|

ਪੰਜਾਬੀ ਅਰਥ

ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।

English meaning

Gurbani is the Light to illuminate this world; by His Grace, it comes to abide within the mind. ||1||

ਮਨ ਰੇ; ਨਾਮੁ ਜਪਹੁ. ਸੁਖੁ ਹੋਇ ॥

man re; naam japahu. sukh hoe |

ਪੰਜਾਬੀ ਅਰਥ

ਹੇ ਇਨਸਾਨ! ਤੂੰ ਨਾਮ ਦਾ ਅਰਾਧਨ ਕਰ ਤਾਂ ਜੋ ਤੈਨੂੰ ਆਰਾਮ ਚੈਨ ਪਰਾਪਤ ਹੋਵੇ।

English meaning

O mind, chant the Naam, the Name of the Lord, and find peace.

ਗੁਰੁ ਪੂਰਾ ਸਾਲਾਹੀਐ; ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

gur pooraa saalaaheeai; sehaj milai prabh soe |1| rahaau |

ਪੰਜਾਬੀ ਅਰਥ

ਪੂਰਨ ਗੁਰਾਂ ਦੀ ਸਿਫ਼ਤ-ਸਨਾ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ। ਠਹਿਰਾਉ।

English meaning

Praising the Perfect Guru, you shall easily meet with that God. ||1||Pause||

ਭਰਮੁ ਗਇਆ ਭਉ ਭਾਗਿਆ; ਹਰਿ ਚਰਣੀ ਚਿਤੁ ਲਾਇ ॥

bharam geaa bhau bhaagiaa; har charanee chit laae |

ਪੰਜਾਬੀ ਅਰਥ

ਭਗਵਾਨ ਦੇ ਚਰਨਾਂ ਨਾਲ ਬ੍ਰਿਤੀ ਜੋੜਨ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ ਤੇ ਡਰ ਦੌੜ ਜਾਂਦਾ ਹੈ।

English meaning

Doubt departs, and fear runs away, when you focus your consciousness on the Lord's Feet.

ਗੁਰਮੁਖਿ ਸਬਦੁ ਕਮਾਈਐ; ਹਰਿ ਵਸੈ ਮਨਿ ਆਇ ॥

guramukh sabad kamaaeeai; har vasai man aae |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਨਾਮ ਦੀ ਕਮਾਈ ਕਰਨ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ।

English meaning

The Gurmukh practices the Shabad, and the Lord comes to dwell within the mind.

ਘਰਿ ਮਹਲਿ ਸਚਿ ਸਮਾਈਐ; ਜਮਕਾਲੁ. ਨ ਸਕੈ ਖਾਇ ॥੨॥

ghar mehal sach samaaeeai; jamakaal. na sakai khaae |2|

ਪੰਜਾਬੀ ਅਰਥ

ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।

English meaning

In the mansion of the home within the self, we merge in Truth, and the Messenger of Death cannot devour us. ||2||

ਨਾਮਾ ਛੀਬਾ. ਕਬੀਰੁ ਜੁੋਲਾਹਾ; ਪੂਰੇ ਗੁਰ ਤੇ. ਗਤਿ ਪਾਈ ॥

naamaa chheebaa. kabeer juolaahaa; poore gur te. gat paaee |

ਪੰਜਾਬੀ ਅਰਥ

ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ।

English meaning

Naam Dayv the printer, and Kabeer the weaver, obtained salvation through the Perfect Guru.

ਬ੍ਰਹਮ ਕੇ ਬੇਤੇ. ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥

braham ke bete. sabad pachhaaneh; haumai jaat gavaaee |

ਪੰਜਾਬੀ ਅਰਥ

ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ।

English meaning

Those who know God and recognize His Shabad lose their ego and class consciousness.

ਸੁਰਿ ਨਰ. ਤਿਨ ਕੀ ਬਾਣੀ ਗਾਵਹਿ; ਕੋਇ. ਨ ਮੇਟੈ ਭਾਈ ॥੩॥

sur nar. tin kee baanee gaaveh; koe. na mettai bhaaee |3|

ਪੰਜਾਬੀ ਅਰਥ

ਦੇਵਤੇ ਅਤੇ ਮਨੁੱਖ ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਕੋਈ ਭੀ ਉਨ੍ਹਾਂ ਨੂੰ ਮੇਸ ਨਹੀਂ ਸਕਦਾ, ਹੈ ਵੀਰ!

English meaning

Their Banis are sung by the angelic beings, and no one can erase them, O Siblings of Destiny! ||3||

ਦੈਤ ਪੁਤੁ. ਕਰਮ ਧਰਮ ਕਿਛੁ ਸੰਜਮ ਨ ਪੜੈ; ਦੂਜਾ ਭਾਉ. ਨ ਜਾਣੈ ॥

dait put. karam dharam kichh sanjam na parrai; doojaa bhaau. na jaanai |

ਪੰਜਾਬੀ ਅਰਥ

(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।

English meaning

The demon's son Prahlaad had not read about religious rituals or ceremonies, austerity or self-discipline; he did not know the love of duality.

ਸਤਿਗੁਰੁ ਭੇਟਿਐ ਨਿਰਮਲੁ ਹੋਆ; ਅਨਦਿਨੁ ਨਾਮੁ ਵਖਾਣੈ ॥

satigur bhettiai niramal hoaa; anadin naam vakhaanai |

ਪੰਜਾਬੀ ਅਰਥ

ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ।

English meaning

Upon meeting with the True Guru, he became pure; night and day, he chanted the Naam, the Name of the Lord.

ਏਕੋ ਪੜੈ. ਏਕੋ ਨਾਉ ਬੂਝੈ; ਦੂਜਾ ਅਵਰੁ ਨ ਜਾਣੈ ॥੪॥

eko parrai. eko naau boojhai; doojaa avar na jaanai |4|

ਪੰਜਾਬੀ ਅਰਥ

ਉਹ ਕੇਵਲ ਇਕ ਪਰਮਾਤਮਾ ਨੂੰ ਵਾਚਦਾ ਸੀ, ਸਿਰਫ ਇਕੱਲੇ ਨਾਮ ਨੂੰ ਹੀ ਅਨੁਭਵ ਕਰਦਾ ਸੀ ਤੇ ਹੋਰ ਕਿਸੇ ਦੂਸਰੇ ਨੂੰ ਨਹੀਂ ਸੀ ਸਿੰਞਾਣਦਾ।

English meaning

He read only of the One and he understood only the One Name; he knew no other at all. ||4||

ਖਟੁ ਦਰਸਨ ਜੋਗੀ ਸੰਨਿਆਸੀ; ਬਿਨੁ ਗੁਰ. ਭਰਮਿ ਭੁਲਾਏ ॥

khatt darasan jogee saniaasee; bin gur. bharam bhulaae |

ਪੰਜਾਬੀ ਅਰਥ

ਛਿਆ ਫ਼ਲਸਫਿਆ (ਛੇ ਸ਼ਾਸਤਰਾਂ) ਦੇ ਮੰਨਣ ਵਾਲੇ ਯੋਗੀ ਅਤੇ ਇਕਾਂਤੀ, ਗੁਰਾਂ ਦੇ ਬਗੈਰ, ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।

English meaning

The followers of the six different life-styles and world-views, the Yogis and the Sanyaasees have gone astray in doubt without the Guru.

ਸਤਿਗੁਰੁ ਸੇਵਹਿ. ਤਾ ਗਤਿ ਮਿਤਿ ਪਾਵਹਿ; ਹਰਿ ਜੀਉ ਮੰਨਿ ਵਸਾਏ ॥

satigur seveh. taa gat mit paaveh; har jeeo man vasaae |

ਪੰਜਾਬੀ ਅਰਥ

ਜੇਕਰ ਉਹ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ, ਕੇਵਲ ਤਦ ਹੀ ਉਹ ਮੋਖ਼ਸ਼ ਤੇ ਸਾਈਂ ਦੇ ਰਸਤੇ ਨੂੰ ਪਾਉਂਦੇ ਹਨ ਅਤੇ ਮਾਣਨੀਯ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ।

English meaning

If they serve the True Guru, they find the state of salvation; they enshrine the Dear Lord within their minds.

ਸਚੀ ਬਾਣੀ ਸਿਉ ਚਿਤੁ ਲਾਗੈ; ਆਵਣੁ ਜਾਣੁ ਰਹਾਏ ॥੫॥

sachee baanee siau chit laagai; aavan jaan rahaae |5|

ਪੰਜਾਬੀ ਅਰਥ

ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।

English meaning

They focus their consciousness on the True Bani, and their comings and goings in reincarnation are over. ||5||

ਪੰਡਿਤ ਪੜਿ ਪੜਿ ਵਾਦੁ ਵਖਾਣਹਿ; ਬਿਨੁ ਗੁਰ. ਭਰਮਿ ਭੁਲਾਏ ॥

panddit parr parr vaad vakhaaneh; bin gur. bharam bhulaae |

ਪੰਜਾਬੀ ਅਰਥ

ਵਾਚ ਤੇ ਘੋਖ ਕੇ ਬ੍ਰਹਿਮਣ ਬਹਿਸ-ਮੁਬਾਹਿਸੇ ਖੜੇ ਕਰਦੇ ਹਨ ਅਤੇ ਗੁਰਾਂ ਦੇ ਬਗੈਰ ਸ਼ੱਕ ਸ਼ੁਬ੍ਹੇ ਅੰਦਰ ਘੁਸੇ ਫਿਰਦੇ ਹਨ।

English meaning

The Pandits, the religious scholars, read and argue and stir up controversies, but without the Guru, they are deluded by doubt.

ਲਖ ਚਉਰਾਸੀਹ ਫੇਰੁ ਪਇਆ; ਬਿਨੁ ਸਬਦੈ. ਮੁਕਤਿ ਨ ਪਾਏ ॥

lakh chauraaseeh fer peaa; bin sabadai. mukat na paae |

ਪੰਜਾਬੀ ਅਰਥ

ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।

English meaning

They wander around the cycle of 8.4 million reincarnations; without the Shabad, they do not attain liberation.

ਜਾ ਨਾਉ ਚੇਤੈ. ਤਾ ਗਤਿ ਪਾਏ; ਜਾ ਸਤਿਗੁਰੁ ਮੇਲਿ ਮਿਲਾਏ ॥੬॥

jaa naau chetai. taa gat paae; jaa satigur mel milaae |6|

ਪੰਜਾਬੀ ਅਰਥ

ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।

English meaning

But when they remember the Name, then they attain the state of salvation, when the True Guru unites them in Union. ||6||

ਸਤਸੰਗਤਿ ਮਹਿ ਨਾਮੁ ਹਰਿ ਉਪਜੈ; ਜਾ ਸਤਿਗੁਰੁ ਮਿਲੈ ਸੁਭਾਏ ॥

satasangat meh naam har upajai; jaa satigur milai subhaae |

ਪੰਜਾਬੀ ਅਰਥ

ਜਦ ਸ੍ਰੇਸ਼ਟ ਸ਼ਰਧਾ ਦੇ ਸਦਕੇ ਸੱਚੇ ਗੁਰੂ ਜੀ ਮਿਲਦੇ ਹਨ ਤਾਂ ਸਾਧਸੰਗਤ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਹੁੰਦਾ ਹੈ।

English meaning

In the Sat Sangat, the True Congregation, the Name of the Lord wells up, when the True Guru unites us in His Sublime Love.