ਸਾਹਿਬੁ ਅਤੁਲੁ. ਨ ਤੋਲੀਐ; ਕਥਨਿ. ਨ ਪਾਇਆ ਜਾਇ ॥੫॥
saahib atul. na toleeai; kathan. na paaeaa jaae |5|
ਪੰਜਾਬੀ ਅਰਥਅਜੋਖ ਸਾਈਂ ਜੋਖਿਆ ਨਹੀਂ ਜਾ ਸਕਦਾ। ਕੇਵਲ ਗੱਲਾਂ ਬਾਤਾ ਦੁਆਰਾ ਉਹ ਪਰਾਪਤ ਨਹੀਂ ਹੁੰਦਾ।
English meaningOur Lord and Master is Unweighable; He cannot be weighed. He cannot be found merely by talking. ||5||
ਵਾਪਾਰੀ ਵਣਜਾਰਿਆ; ਆਏ ਵਜਹੁ ਲਿਖਾਇ ॥
vaapaaree vanajaariaa; aae vajahu likhaae |
ਪੰਜਾਬੀ ਅਰਥਆਪਣੀ ਉਪਜੀਵਕਾ ਲਿਖਵਾ ਕੇ ਵਿਉਪਾਰੀ ਤੇ ਸੁਦਾਗਰ ਇਸ ਸੰਸਾਰ ਵਿੱਚ ਆਏ ਹਨ।
English meaningThe merchants and the traders have come; their profits are pre-ordained.
ਕਾਰ ਕਮਾਵਹਿ ਸਚ ਕੀ; ਲਾਹਾ ਮਿਲੈ ਰਜਾਇ ॥
kaar kamaaveh sach kee; laahaa milai rajaae |
ਪੰਜਾਬੀ ਅਰਥਜੋ ਸੱਚ ਦੀ ਕਮਾਈ ਕਰਦੇ ਹਨ ਅਤੇ ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕਰਦੇ ਹਨ ਉਹ ਨਫਾ ਕਮਾਉਂਦੇ ਹਨ।
English meaningThose who practice Truth reap the profits, abiding in the Will of God.
ਪੂੰਜੀ ਸਾਚੀ ਗੁਰੁ ਮਿਲੈ; ਨਾ ਤਿਸੁ ਤਿਲੁ ਨ ਤਮਾਇ ॥੬॥
poonjee saachee gur milai; naa tis til na tamaae |6|
ਪੰਜਾਬੀ ਅਰਥਸੱਚ ਦੇ ਸੌਦੇ-ਸੂਤ ਦੁਆਰਾ ਉਹ ਗੁਰਾਂ ਨੂੰ ਭੇਟ ਲੈਂਦੇ ਹਨ, ਜਿਨ੍ਹ੍ਰਾਂ ਨੂੰ ਇਕ ਭੋਰਾ ਭਰ ਭੀ ਲੋਭ ਲਾਲਚ ਨਹੀਂ।
English meaningWith the Merchandise of Truth, they meet the Guru, who does not have a trace of greed. ||6||
ਗੁਰਮੁਖਿ. ਤੋਲਿ ਤੁੋਲਾਇਸੀ; ਸਚੁ ਤਰਾਜੀ ਤੋਲੁ ॥
guramukh. tol tuolaaeisee; sach taraajee tol |
ਪੰਜਾਬੀ ਅਰਥਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ।
English meaningAs Gurmukh, they are weighed and measured, in the balance and the scales of Truth.
ਆਸਾ ਮਨਸਾ ਮੋਹਣੀ; ਗੁਰਿ ਠਾਕੀ. ਸਚੁ ਬੋਲੁ ॥
aasaa manasaa mohanee; gur tthaakee. sach bol |
ਪੰਜਾਬੀ ਅਰਥਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ ਹਨ।
English meaningThe enticements of hope and desire are quieted by the Guru, whose Word is True.
ਆਪਿ ਤੁਲਾਏ ਤੋਲਸੀ; ਪੂਰੇ ਪੂਰਾ ਤੋਲੁ ॥੭॥
aap tulaae tolasee; poore pooraa tol |7|
ਪੰਜਾਬੀ ਅਰਥਉਹ ਖੁਦ ਤਰਾਜੂ ਵਿੱਚ ਤੋਲਦਾ ਹੈ, ਪੂਰਨ ਹੈ, ਪੂਰਨ ਪੁਰਖ ਦਾ ਹਾੜਨਾ।
English meaningHe Himself weighs with the scale; perfect is the weighing of the Perfect One. ||7||
ਕਥਨੈ ਕਹਣਿ. ਨ ਛੁਟੀਐ; ਨਾ ਪੜਿ ਪੁਸਤਕ ਭਾਰ ॥
kathanai kehan. na chhutteeai; naa parr pusatak bhaar |
ਪੰਜਾਬੀ ਅਰਥਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ।
English meaningNo one is saved by mere talk and speech, nor by reading loads of books.
ਕਾਇਆ ਸੋਚ. ਨ ਪਾਈਐ; ਬਿਨੁ ਹਰਿ ਭਗਤਿ ਪਿਆਰ ॥
kaaeaa soch. na paaeeai; bin har bhagat piaar |
ਪੰਜਾਬੀ ਅਰਥਵਾਹਿਗੁਰੂ ਦੀ ਚਾਕਰੀ ਅਤੇ ਪ੍ਰੀਤ ਦੇ ਬਗੈਰ ਦੇਹਿ ਦੀ ਪਵਿੱਤਰਤਾ ਪਰਾਪਤ ਨਹੀਂ ਹੁੰਦੀ।
English meaningThe body does not obtain purity without loving devotion to the Lord.
ਨਾਨਕ. ਨਾਮੁ ਨ ਵੀਸਰੈ; ਮੇਲੇ ਗੁਰੁ ਕਰਤਾਰ ॥੮॥੯॥
naanak. naam na veesarai; mele gur karataar |8|9|
ਪੰਜਾਬੀ ਅਰਥਜੇਕਰ ਇਨਸਾਨ ਨਾਮ ਨੂੰ ਨਾਂ ਭੁਲਾਵੇ, ਹੇ ਨਾਨਕ! ਤਾਂ ਗੁਰੂ ਉਸ ਨੂੰ ਸਿਰਜਣਹਾਰ ਨਾਲ ਮਿਲਾ ਦੇਵੇਗਾ।
English meaningO Nanak, never forget the Naam; the Guru shall unite us with the Creator. ||8||9||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਸਤਿਗੁਰੁ ਪੂਰਾ ਜੇ ਮਿਲੈ; ਪਾਈਐ ਰਤਨੁ ਬੀਚਾਰੁ ॥
satigur pooraa je milai; paaeeai ratan beechaar |
ਪੰਜਾਬੀ ਅਰਥਜੇਕਰ ਅਸੀਂ ਪੁਰਨ ਸਚੇ ਗੁਰਾਂ ਨੂੰ ਮਿਲ ਪਈਏ ਤਾਂ ਸਾਨੂੰ ਚਿੰਤਨ ਦਾ ਜਵੇਹਰ ਪਰਾਪਤ ਹੋ ਜਾਂਦਾ ਹੈ।
English meaningMeeting the Perfect True Guru, we find the jewel of meditative reflection.
ਮਨੁ ਦੀਜੈ ਗੁਰ ਆਪਣੇ; ਪਾਈਐ ਸਰਬ ਪਿਆਰੁ ॥
man deejai gur aapane; paaeeai sarab piaar |
ਪੰਜਾਬੀ ਅਰਥਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ।
English meaningSurrendering our minds to our Guru, we find universal love.
ਮੁਕਤਿ ਪਦਾਰਥੁ ਪਾਈਐ; ਅਵਗਣ ਮੇਟਣਹਾਰੁ ॥੧॥
mukat padaarath paaeeai; avagan mettanahaar |1|
ਪੰਜਾਬੀ ਅਰਥਸਾਨੂੰ ਮੋਖਸ਼ ਦੀ ਦੌਲਤ ਜੋ ਬਦੀਆਂ ਨੂੰ ਨਾਮੂਦ ਕਰਨਹਾਰ ਹੈ, ਪਰਾਪਤ ਹੋ ਜਾਂਦੀ ਹੈ।
English meaningWe find the wealth of liberation, and our demerits are erased. ||1||
ਭਾਈ ਰੇ. ਗੁਰ ਬਿਨੁ; ਗਿਆਨੁ ਨ ਹੋਇ ॥
bhaaee re. gur bin; giaan na hoe |
ਪੰਜਾਬੀ ਅਰਥਹੇ ਵੀਰ! ਈਸ਼ਵਰੀ ਜਾਗ੍ਰਤਾ, ਗੁਰਾਂ ਦੇ ਬਗੈਰ ਨਹੀਂ ਮਿਲਦੀ।
English meaningO Siblings of Destiny, without the Guru, there is no spiritual wisdom.
ਪੂਛਹੁ ਬ੍ਰਹਮੇ ਨਾਰਦੈ; ਬੇਦ ਬਿਆਸੈ ਕੋਇ ॥੧॥ ਰਹਾਉ ॥
poochhahu brahame naaradai; bed biaasai koe |1| rahaau |
ਪੰਜਾਬੀ ਅਰਥਕੋਈ ਜਣਾ ਜਾ ਕੇ ਬ੍ਰਹਿਮੇ, ਨਾਰਦ ਅਤੇ ਵੇਦਾਂ ਦੇ ਲਿਖਾਰੀ ਵਿਆਸ ਕੋਲੋਂ ਪਤਾ ਕਰ ਲਵੇ। ਠਹਿਰਾਉ।
English meaningGo and ask Brahma, Naarad and Vyaas, the writer of the Vedas. ||1||Pause||
ਗਿਆਨੁ ਧਿਆਨੁ ਧੁਨਿ ਜਾਣੀਐ; ਅਕਥੁ ਕਹਾਵੈ ਸੋਇ ॥
giaan dhiaan dhun jaaneeai; akath kahaavai soe |
ਪੰਜਾਬੀ ਅਰਥਜਾਣ ਲੈ ਕਿ ਗੁਰਾਂ ਦੇ ਬਚਨ ਦੁਆਰਾ ਈਸ਼ਵਰੀ ਗਿਆਤ ਤੇ ਸਿਮਰਨ ਪਰਾਪਤ ਹੁੰਦੇ ਹਨ ਅਤੇ ਉਹ ਬੰਦੇ ਕੋਲੋ ਅਕਹਿ ਹਰੀ ਨੂੰ ਵਰਨਣ ਕਰਵਾ ਦਿੰਦੇ ਹਨ।
English meaningKnow that from the vibration of the Word, we obtain spiritual wisdom and meditation. Through it, we speak the Unspoken.
ਸਫਲਿਓ ਬਿਰਖੁ ਹਰੀਆਵਲਾ; ਛਾਵ ਘਣੇਰੀ ਹੋਇ ॥
safalio birakh hareeaavalaa; chhaav ghaneree hoe |
ਪੰਜਾਬੀ ਅਰਥਗੁਰੂ ਜੀ ਸਰਸਬਜ, ਫਲਦਾਰ ਬਹੁਤੀ-ਛਾਂ ਵਾਲੇ ਬ੍ਰਿਛ ਹਨ।
English meaningHe is the fruit-bearing Tree, luxuriantly green with abundant shade.
ਲਾਲ ਜਵੇਹਰ ਮਾਣਕੀ; ਗੁਰ ਭੰਡਾਰੈ ਸੋਇ ॥੨॥
laal javehar maanakee; gur bhanddaarai soe |2|
ਪੰਜਾਬੀ ਅਰਥਮਣੀਆਂ, ਜਵਾਹਿਰਾਤ ਤੇ ਸਬਜੇ ਪੰਨੇ ਇਹ ਗੁਰਾਂ ਦੇ ਖ਼ਜ਼ਾਨੇ ਵਿੱਚ ਹਨ।
English meaningThe rubies, jewels and emeralds are in the Guru's Treasury. ||2||
ਗੁਰ ਭੰਡਾਰੈ ਪਾਈਐ; ਨਿਰਮਲ ਨਾਮ ਪਿਆਰੁ ॥
gur bhanddaarai paaeeai; niramal naam piaar |
ਪੰਜਾਬੀ ਅਰਥਗੁਰਾਂ ਦੇ ਤੋਸ਼ੇਖ਼ਾਨੇ ਵਿਚੋਂ ਸਾਨੂੰ ਪਵਿੱਤਰ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ।
English meaningFrom the Guru's Treasury, we receive the Love of the Immaculate Naam, the Name of the Lord.
ਸਾਚੋ ਵਖਰੁ ਸੰਚੀਐ; ਪੂਰੈ ਕਰਮਿ ਅਪਾਰੁ ॥
saacho vakhar sancheeai; poorai karam apaar |
ਪੰਜਾਬੀ ਅਰਥਬੇਅੰਤ ਸਾਹਿਬ ਦੀ ਪੂਰਨ ਰਹਿਮਤ ਰਾਹੀਂ ਅਸੀਂ ਸਤਿਨਾਮ ਦਾ ਸੌਦਾ-ਸੂਤ ਇਕੱਤ੍ਰ ਕਰਦੇ ਹਾਂ।
English meaningWe gather in the True Merchandise, through the Perfect Grace of the Infinite.
ਸੁਖਦਾਤਾ. ਦੁਖ ਮੇਟਣੋ; ਸਤਿਗੁਰੁ. ਅਸੁਰ ਸੰਘਾਰੁ ॥੩॥
sukhadaataa. dukh mettano; satigur. asur sanghaar |3|
ਪੰਜਾਬੀ ਅਰਥਸੱਚਾ ਗੁਰੂ ਆਰਾਮ ਦੇਣਹਾਰ, ਕਸ਼ਟ ਨਵਿਰਤ ਕਰਨਹਾਰ ਅਤੇ ਮੰਦ ਕਰਮਾਂ ਦੇ ਦੈਂਤ ਨੂੰ ਮਾਰਨ ਵਾਲਾ ਹੈ।
English meaningThe True Guru is the Giver of peace, the Dispeller of pain, the Destroyer of demons. ||3||
ਭਵਜਲੁ ਬਿਖਮੁ ਡਰਾਵਣੋ; ਨਾ ਕੰਧੀ. ਨਾ ਪਾਰੁ ॥
bhavajal bikham ddaraavano; naa kandhee. naa paar |
ਪੰਜਾਬੀ ਅਰਥਭੈ-ਦਾਇਕ ਜਗਤ ਸਮੁੰਦਰ ਕਠਨ ਤੇ ਭਿਆਨਕ ਹੈ। ਇਸ ਦਾ ਕੋਈ ਕੰਢਾ ਨਹੀਂ ਤੇ ਨਾਂ ਹੀ ਪਾਰਲਾ ਸਿਰਾ ਹੈ।
English meaningThe terrifying world-ocean is difficult and dreadful; there is no shore on this side or the one beyond.
ਨਾ ਬੇੜੀ. ਨਾ ਤੁਲਹੜਾ; ਨਾ ਤਿਸੁ ਵੰਝੁ ਮਲਾਰੁ ॥
naa berree. naa tulaharraa; naa tis vanjh malaar |
ਪੰਜਾਬੀ ਅਰਥਇਸ ਦੀ ਨਾਂ ਕੋਈ ਕਿਸ਼ਤੀ ਨਾਂ ਤੁਲਾ ਨਾਂ ਬਾਂਸ ਅਤੇ ਨਾਂ ਹੀ ਮਲਾਹ ਹੈ।
English meaningThere is no boat, no raft, no oars and no boatman.
ਸਤਿਗੁਰੁ ਭੈ ਕਾ ਬੋਹਿਥਾ; ਨਦਰੀ ਪਾਰਿ ਉਤਾਰੁ ॥੪॥
satigur bhai kaa bohithaa; nadaree paar utaar |4|
ਪੰਜਾਬੀ ਅਰਥਕੇਵਲ ਸੱਚਾ ਗੁਰੂ ਹੀ ਡਰਾਉਣੇ ਸਮੁੰਦਰ ਤੇ ਇਕ ਜਹਾਜ਼ ਹੈ, ਜਿਸ ਦੀ ਮਿਹਰ ਦੀ ਨਜ਼ਰ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ।
English meaningThe True Guru is the only boat on this terrifying ocean. His Glance of Grace carries us across. ||4||
ਇਕੁ ਤਿਲੁ ਪਿਆਰਾ ਵਿਸਰੈ; ਦੁਖੁ ਲਾਗੈ. ਸੁਖੁ ਜਾਇ ॥
eik til piaaraa visarai; dukh laagai. sukh jaae |
ਪੰਜਾਬੀ ਅਰਥਜੇਕਰ ਮੈਂ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵਾਂ ਤਾ ਮੈਨੂੰ ਕਸ਼ਟ ਆ ਵਾਪਰਦਾ ਹੈ ਤੇ ਆਰਾਮ ਚਲਿਆ ਜਾਂਦਾ ਹੈ।
English meaningIf I forget my Beloved, even for an instant, suffering overtakes me and peace departs.
ਜਿਹਵਾ ਜਲਉ ਜਲਾਵਣੀ; ਨਾਮੁ ਨ ਜਪੈ ਰਸਾਇ ॥
jihavaa jlau jalaavanee; naam na japai rasaae |
ਪੰਜਾਬੀ ਅਰਥਉਹ ਸੜਨ ਜੋਗੀ ਜੀਭ ਸੜ ਜਾਵੇ ਜਿਹੜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੀ।
English meaningLet that tongue be burnt in flames, which does not chant the Naam with love.
ਘਟੁ ਬਿਨਸੈ ਦੁਖੁ ਅਗਲੋ; ਜਮੁ ਪਕੜੈ ਪਛੁਤਾਇ ॥੫॥
ghatt binasai dukh agalo; jam pakarrai pachhutaae |5|
ਪੰਜਾਬੀ ਅਰਥਜਦ ਦੇਹਿ ਦਾ ਘੜਾ ਭੱਜ ਜਾਂਦਾ ਹੈ, ਬੰਦਾ ਬਹੁਤ ਤਕਲੀਫ ਉਠਾਉਂਦਾ ਹੈ ਅਤੇ ਮੌਤ ਦੇ ਦੂਤ ਦਾ ਫੜਿਆ ਹੋਇਆ ਅਫਸੋਸ ਕਰਦਾ ਹੈ।
English meaningWhen the pitcher of the body bursts, there is terrible pain; those who are caught by the Minister of Death regret and repent. ||5||
ਮੇਰੀ ਮੇਰੀ ਕਰਿ ਗਏ; ਤਨੁ ਧਨੁ ਕਲਤੁ. ਨ ਸਾਥਿ ॥
meree meree kar ge; tan dhan kalat. na saath |
ਪੰਜਾਬੀ ਅਰਥਆਦਮੀ "ਮੈਨੂੰ, ਮੈਂ ਅਤੇ ਮੈਡਾਂ" ਪੁਕਾਰਦੇ ਹੋਏ ਟੁਰ ਗਹੇ ਹਨ ਅਤੇ ਉਨ੍ਹਾਂ ਦੀਆਂ ਦੇਹਾਂ, ਦੌਲਤਾਂ ਅਤੇ ਵਹੁਟੀਆਂ ਉਨ੍ਹਾਂ ਦੇ ਨਾਲ ਨਹੀਂ ਗਈਆਂ।
English meaningCrying out, "Mine! Mine!", they have departed, but their bodies, their wealth, and their wives did not go with them.
ਬਿਨੁ ਨਾਵੈ. ਧਨੁ ਬਾਦਿ ਹੈ; ਭੂਲੋ ਮਾਰਗਿ ਆਥਿ ॥
bin naavai. dhan baad hai; bhoolo maarag aath |
ਪੰਜਾਬੀ ਅਰਥਨਾਮ ਦੇ ਬਗੈਰ ਪਾਰਥ ਬੇਸੂਦ ਹਨ। ਮਾਇਆ ਦਾ ਬਹਿਕਾਇਆ ਹੋਇਆ ਬੰਦਾ ਰਾਹੋਂ ਘੁਸ ਜਾਂਦਾ ਹੈ।
English meaningWithout the Name, wealth is useless; deceived by wealth, they have lost their way.
ਸਾਚਉ ਸਾਹਿਬੁ ਸੇਵੀਐ; ਗੁਰਮੁਖਿ ਅਕਥੋ ਕਾਥਿ ॥੬॥
saachau saahib seveeai; guramukh akatho kaath |6|
ਪੰਜਾਬੀ ਅਰਥਗੁਰਾਂ ਦੇ ਰਾਹੀਂ, ਸਚੇ ਸਾਈਂ ਦੀ ਟਹਿਲ ਕਮਾ ਅਤੇ ਅਕਹਿ ਮਾਲਕ ਦਾ ਵਰਨਣ ਕਰ।
English meaningSo serve the True Lord; become Gurmukh, and speak the Unspoken. ||6||
ਆਵੈ ਜਾਇ ਭਵਾਈਐ; ਪਇਐ ਕਿਰਤਿ ਕਮਾਇ ॥
aavai jaae bhavaaeeai; peiai kirat kamaae |
ਪੰਜਾਬੀ ਅਰਥਆਦਮੀ ਆਉਂਦਾ, ਜਾਂਦਾ (ਜੰਮਦਾ, ਮਰਦਾ) ਅਤੇ ਜੂਨੀਆਂ ਅੰਦਰ ਧੱਕਿਆ ਜਾਂਦਾ ਹੈ। ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ।
English meaningComing and going, people wander through reincarnation; they act according to their past actions.
ਪੂਰਬਿ ਲਿਖਿਆ. ਕਿਉ ਮੇਟੀਐ; ਲਿਖਿਆ ਲੇਖੁ ਰਜਾਇ ॥
poorab likhiaa. kiau metteeai; likhiaa lekh rajaae |
ਪੰਜਾਬੀ ਅਰਥਧੁਰ ਦੀ ਲਿਖਤਾਕਾਰ ਕਿਸ ਤਰ੍ਹਾਂ ਮੇਸੀ ਜਾ ਸਕਦੀ ਹੈ ਜਦ ਕਿ ਲਿਖਤ ਸਾਈਂ ਦੀ ਰਜ਼ਾ ਤਾਬੇ ਲਿਖੀ ਗਈ ਹੈ?
English meaningHow can one's pre-ordained destiny be erased? It is written in accordance with the Lord's Will.
ਬਿਨੁ ਹਰਿ ਨਾਮ. ਨ ਛੁਟੀਐ; ਗੁਰਮਤਿ ਮਿਲੈ ਮਿਲਾਇ ॥੭॥
bin har naam. na chhutteeai; guramat milai milaae |7|
ਪੰਜਾਬੀ ਅਰਥਰੱਬ ਦੇ ਨਾਮ ਦੇ ਬਾਝੋਂ ਪ੍ਰਾਣੀ ਦੀ ਖ਼ਲਾਸੀ ਨਹੀਂ ਹੋ ਸਕਦੀ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਾਹਿਬ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
English meaningWithout the Name of the Lord, no one can be saved. Through the Guru's Teachings, we are united in His Union. ||7||
ਤਿਸੁ ਬਿਨੁ. ਮੇਰਾ ਕੋ ਨਹੀ; ਜਿਸ ਕਾ ਜੀਉ ਪਰਾਨੁ ॥
tis bin. meraa ko nahee; jis kaa jeeo paraan |
ਪੰਜਾਬੀ ਅਰਥਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ।
English meaningWithout Him, I have no one to call my own. My soul and my breath of life belong to Him.
ਹਉਮੈ ਮਮਤਾ ਜਲਿ ਬਲਉ; ਲੋਭੁ ਜਲਉ ਅਭਿਮਾਨੁ ॥
haumai mamataa jal blau; lobh jlau abhimaan |
ਪੰਜਾਬੀ ਅਰਥਸੜ ਕੇ ਸੁਆਹ ਹੋ ਜਾਂ, ਤੂੰ ਹੋ ਮੇਰੀ ਹੰਗਤਾ ਤੇ ਸੰਸਾਰੀ ਮੋਹ! ਰੱਬ ਕਰੇ, ਮੇਰੀ ਤਮ੍ਹਾਂ ਤੇ ਹੈਕੜ ਅੱਗ ਵਿੱਚ ਪੈ ਜਾਵੇ।
English meaningMay my egotism and possessiveness be burnt to ashes, and my greed and egotistical pride consigned to the fire.
ਨਾਨਕ. ਸਬਦੁ ਵੀਚਾਰੀਐ; ਪਾਈਐ ਗੁਣੀ ਨਿਧਾਨੁ ॥੮॥੧੦॥
naanak. sabad veechaareeai; paaeeai gunee nidhaan |8|10|
ਪੰਜਾਬੀ ਅਰਥਨਾਨਕ, ਨਾਮ ਦਾ ਅਰਾਧਨ ਕਰਨ ਦੁਆਰਾ, ਚੰਗਿਆਈਆਂ ਦਾ ਖ਼ਜ਼ਾਨਾ (ਪ੍ਰਭੁ) ਪ੍ਰਾਪਤ ਹੋ ਜਾਂਦਾ ਹੈ।
English meaningO Nanak, contemplating the Shabad, the Treasure of Excellence is obtained. ||8||10||
ਸਿਰੀਰਾਗੁ ਮਹਲਾ ੧ ॥
sireeraag mahalaa 1 |
ਪੰਜਾਬੀ ਅਰਥਸਿਰੀ ਰਾਗ, ਪਹਿਲੀ ਪਾਤਸ਼ਾਹੀ।
English meaningSiree Raag, First Mehl:
ਰੇ ਮਨ. ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਜਲ ਕਮਲੇਹਿ ॥
re man. aisee har siau preet kar; jaisee jal kamalehi |
ਪੰਜਾਬੀ ਅਰਥਹੇ ਮੇਰੇ ਮਨ! ਵਾਹਿਗੁਰੂ ਨਾਲ ਇਹੋ ਜਿਹੀ ਮੁਹੱਬਤ ਕਰ ਜਿਹੋ ਜਿਹੀ ਕੰਵਲ ਦੀ ਪਾਣੀ ਨਾਲ ਹੈ।
English meaningO mind, love the Lord, as the lotus loves the water.
ਲਹਰੀ ਨਾਲਿ ਪਛਾੜੀਐ; ਭੀ ਵਿਗਸੈ ਅਸਨੇਹਿ ॥
laharee naal pachhaarreeai; bhee vigasai asanehi |
ਪੰਜਾਬੀ ਅਰਥਇਸ ਨੂੰ ਛੱਲਾਂ ਟਪਕਾ ਕੇ ਮਾਰ ਦੀਆਂ ਹਨ ਪਰ ਤਾਂ ਭੀ ਇਹ ਪਿਆਰ ਅੰਦਰ ਪਰਫੁੱਲਤ ਹੁੰਦਾ ਹੈ।
English meaningTossed about by the waves, it still blossoms with love.
ਜਲ ਮਹਿ ਜੀਅ ਉਪਾਇ ਕੈ; ਬਿਨੁ ਜਲ. ਮਰਣੁ ਤਿਨੇਹਿ ॥੧॥
jal meh jeea upaae kai; bin jal. maran tinehi |1|
ਪੰਜਾਬੀ ਅਰਥਪਾਣੀ ਅੰਦਰ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਹਨ, ਪਾਣੀ ਦੇ ਬਾਝੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
English meaningIn the water, the creatures are created; outside of the water they die. ||1||