ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 32

Sri Guru Granth Sahib Ji

Read respectfully, Ang by Ang, with available transliteration and meanings.

ਹਉ ਹਉ ਕਰਤੀ. ਜਗੁ ਫਿਰੀ; ਨਾ ਧਨੁ ਸੰਪੈ ਨਾਲਿ ॥

hau hau karatee. jag firee; naa dhan sanpai naal |

ਪੰਜਾਬੀ ਅਰਥ

ਹੰਕਾਰ ਤੇ ਖੁਦੀ ਕਰਦੀ ਹੋਈ, ਉਹ ਦੌਲਤ ਤੇ ਜਾਇਦਾਦ ਜਮ੍ਹਾ ਕਰਨ ਲਈ ਸੰਸਾਰ ਅੰਦਰ ਭਾਉਂਦੀਂ ਫਿਰੀ, ਪਰ ਇਹ ਦੌਲਤ ਉਹਦੇ ਸਾਥ ਨਹੀਂ ਜਾਣੀ।

English meaning

Practicing egotism, selfishness and conceit, she wanders around the world, but her wealth and property will not go with her.

ਅੰਧੀ. ਨਾਮੁ ਨ ਚੇਤਈ; ਸਭ ਬਾਧੀ ਜਮਕਾਲਿ ॥

andhee. naam na chetee; sabh baadhee jamakaal |

ਪੰਜਾਬੀ ਅਰਥ

ਅੰਨ੍ਹੀ ਨਾਮ ਦਾ ਚਿੰਤਨ ਨਹੀਂ ਕਰਦੀ। ਹਰ ਕੋਈ ਮੌਤ ਦੇ ਦੁਤ ਨੇ ਨਰੜਿਆ ਹੋਇਆ ਹੈ।

English meaning

The spiritually blind do not even think of the Naam; they are all bound and gagged by the Messenger of Death.

ਸਤਗੁਰਿ ਮਿਲਿਐ ਧਨੁ ਪਾਇਆ; ਹਰਿ ਨਾਮਾ ਰਿਦੈ ਸਮਾਲਿ ॥੩॥

satagur miliai dhan paaeaa; har naamaa ridai samaal |3|

ਪੰਜਾਬੀ ਅਰਥ

ਸਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ ਅਤੇ ਇਨਸਾਨ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਹੈ।

English meaning

Meeting the True Guru, the wealth is obtained, contemplating the Name of the Lord in the heart. ||3||

ਨਾਮਿ ਰਤੇ ਸੇ ਨਿਰਮਲੇ; ਗੁਰ ਕੈ ਸਹਜਿ ਸੁਭਾਇ ॥

naam rate se niramale; gur kai sehaj subhaae |

ਪੰਜਾਬੀ ਅਰਥ

ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ, ਉਹ ਬੇਦਾਗ ਹਨ। ਗੁਰਾਂ ਦੀ ਦਇਆ ਦੁਆਰਾ ਉਹ ਬ੍ਰਹਮ-ਗਿਆਨ ਨਾਲ ਸ਼ਿੰਗਾਰੇ ਹੋਏ ਹਨ।

English meaning

Those who are attuned to the Naam are immaculate and pure; through the Guru, they obtain intuitive peace and poise.

ਮਨੁ ਤਨੁ ਰਾਤਾ ਰੰਗ ਸਿਉ; ਰਸਨਾ ਰਸਨ ਰਸਾਇ ॥

man tan raataa rang siau; rasanaa rasan rasaae |

ਪੰਜਾਬੀ ਅਰਥ

ਉਨ੍ਹਾਂ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜੀਭਾ ਨਾਮ-ਅੰਮ੍ਰਿਤ ਨੂੰ ਮਾਣਦੀ ਹੈ।

English meaning

Their minds and bodies are dyed in the Color of the Lord's Love, and their tongues savor His Sublime Essence.

ਨਾਨਕ. ਰੰਗੁ ਨ ਉਤਰੈ; ਜੋ. ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥

naanak. rang na utarai; jo. har dhur chhoddiaa laae |4|14|47|

ਪੰਜਾਬੀ ਅਰਥ

ਨਾਨਕ ਪ੍ਰੀਤ ਦੀ ਰੰਗਤ, ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਚੜ੍ਹਾ ਛੱਡੀ ਹੈ, ਲਹਿੰਦੀ ਨਹੀਂ।

English meaning

O Nanak, that Primal Color which the Lord has applied, shall never fade away. ||4||14||47||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਗੁਰਮੁਖਿ ਕਿ੍ਰਪਾ ਕਰੇ. ਭਗਤਿ ਕੀਜੈ; ਬਿਨੁ ਗੁਰ. ਭਗਤਿ ਨ ਹੋਈ ॥

guramukh kripaa kare. bhagat keejai; bin gur. bhagat na hoee |

ਪੰਜਾਬੀ ਅਰਥ

ਜੇਕਰ ਮੁਖੀ ਗੁਰਦੇਵ ਜੀ ਮਿਹਰ ਕਰਨ ਤਾਂ ਵਾਹਿਗੁਰੂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਮੁਮਕਿਨ ਨਹੀਂ।

English meaning

By His Grace one becomes Gurmukh, worshipping the Lord with devotion. Without the Guru there is no devotional worship.

ਆਪੈ ਆਪੁ ਮਿਲਾਏ ਬੂਝੈ; ਤਾ ਨਿਰਮਲੁ ਹੋਵੈ ਸੋਈ ॥

aapai aap milaae boojhai; taa niramal hovai soee |

ਪੰਜਾਬੀ ਅਰਥ

ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।

English meaning

Those whom He unites with Himself, understand and become pure.

ਹਰਿ ਜੀਉ ਸਾਚਾ. ਸਾਚੀ ਬਾਣੀ; ਸਬਦਿ ਮਿਲਾਵਾ ਹੋਈ ॥੧॥

har jeeo saachaa. saachee baanee; sabad milaavaa hoee |1|

ਪੰਜਾਬੀ ਅਰਥ

ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।

English meaning

The Dear Lord is True, and True is the Word of His Bani. Through the Shabad, we merge with Him. ||1||

ਭਾਈ ਰੇ; ਭਗਤਿਹੀਣੁ. ਕਾਹੇ ਜਗਿ ਆਇਆ ॥

bhaaee re; bhagatiheen. kaahe jag aaeaa |

ਪੰਜਾਬੀ ਅਰਥ

ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?

English meaning

O Siblings of Destiny: those who lack devotion-why have they even bothered to come into the world?

ਪੂਰੇ ਗੁਰ ਕੀ ਸੇਵ. ਨ ਕੀਨੀ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

poore gur kee sev. na keenee; birathaa janam gavaaeaa |1| rahaau |

ਪੰਜਾਬੀ ਅਰਥ

ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇਫਾਇਦਾ ਵੰਞਾ ਲਿਆ ਹੈ। ਠਹਿਰਾਉ।

English meaning

They do not serve the Perfect Guru; they waste away their lives in vain. ||1||Pause||

ਆਪੇ ਜਗਜੀਵਨੁ ਸੁਖਦਾਤਾ; ਆਪੇ ਬਖਸਿ ਮਿਲਾਏ ॥

aape jagajeevan sukhadaataa; aape bakhas milaae |

ਪੰਜਾਬੀ ਅਰਥ

ਜਗਤ ਦੀ ਜਾਨ ਵਾਹਿਗੁਰੂ ਖੁਦ ਆਰਾਮ ਦੇਣਹਾਰ ਹੈ ਅਤੇ ਮਾਫੀ ਦੇ ਕੇ ਖੁਦ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।

English meaning

The Lord Himself, the Life of the World, is the Giver of Peace. He Himself forgives, and unites with Himself.

ਜੀਅ ਜੰਤ ਏ ਕਿਆ ਵੇਚਾਰੇ; ਕਿਆ ਕੋ ਆਖਿ ਸੁਣਾਏ ॥

jeea jant e kiaa vechaare; kiaa ko aakh sunaae |

ਪੰਜਾਬੀ ਅਰਥ

ਇਹ ਨਿਰਬਲ ਜੀਵ ਜੰਤੂ ਕੀ ਹਨ? ਕੋਈ ਜਣਾ ਕੀ ਕਹਿ ਤੇ ਸੁਣਾ ਸਕਦਾ ਹੈ?

English meaning

So what about all these poor beings and creatures? What can anyone say?

ਗੁਰਮੁਖਿ ਆਪੇ ਦੇਇ ਵਡਾਈ; ਆਪੇ ਸੇਵ ਕਰਾਏ ॥੨॥

guramukh aape dee vaddaaee; aape sev karaae |2|

ਪੰਜਾਬੀ ਅਰਥ

ਸਾਹਿਬ ਖੁਦ ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਬਖ਼ਸ਼ਦਾ ਹੈ ਤੇ ਖੁਦ ਹੀ ਉਸ ਨੂੰ ਆਪਣੀ ਟਹਿਲ ਲਾਉਂਦਾ ਹੈ।

English meaning

He Himself blesses the Gurmukh with glory. He Himself enjoins us to His Service. ||2||

ਦੇਖਿ ਕੁਟੰਬੁ ਮੋਹਿ ਲੋਭਾਣਾ; ਚਲਦਿਆ. ਨਾਲਿ ਨ ਜਾਈ ॥

dekh kuttanb mohi lobhaanaa; chaladiaa. naal na jaaee |

ਪੰਜਾਬੀ ਅਰਥ

ਵੇਖ (ਹੇ ਬੰਦੇ!) ਤੇਰਾ ਟੱਬਰ ਕਬੀਲਾ, ਜਿਸ ਦੀ ਮੁਹੱਬਤ ਨੇ ਤੈਨੂੰ ਵਰਗਲਾ ਲਿਆ ਹੋਇਆ ਹੈ, ਤੇਰੇ ਟੁਰਨ ਵੇਲੇ ਤੇਰੇ ਸਾਥ ਨਹੀਂ ਜਾਣਾ।

English meaning

Gazing upon their families, people are lured and trapped by emotional attachment, but none will go along with them in the end.

ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ; ਤਿਸ ਦੀ ਕੀਮ. ਨ ਪਾਈ ॥

satagur sev gun nidhaan paaeaa; tis dee keem. na paaee |

ਪੰਜਾਬੀ ਅਰਥ

ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ, ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

English meaning

Serving the True Guru, one finds the Lord, the Treasure of Excellence. His Value cannot be estimated.

ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ; ਅੰਤੇ ਹੋਇ ਸਖਾਈ ॥੩॥

har prabh sakhaa meet prabh meraa; ante hoe sakhaaee |3|

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਮੇਰਾ ਸਾਥੀ ਤੇ ਸੱਜਣ ਮੇਰਾ ਮਾਲਕ ਅਖੀਰ ਨੂੰ ਮੇਰਾ ਮਦਦਗਾਰ ਹੋਵੇਗਾ।

English meaning

The Lord God is my Friend and Companion. God shall be my Helper and Support in the end. ||3||

ਆਪਣੈ ਮਨਿ ਚਿਤਿ ਕਹੈ ਕਹਾਏ; ਬਿਨੁ ਗੁਰ. ਆਪੁ ਨ ਜਾਈ ॥

aapanai man chit kahai kahaae; bin gur. aap na jaaee |

ਪੰਜਾਬੀ ਅਰਥ

ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।

English meaning

Within your conscious mind, you may say anything, but without the Guru, selfishness is not removed.

ਹਰਿ ਜੀਉ ਦਾਤਾ ਭਗਤਿ ਵਛਲੁ ਹੈ; ਕਰਿ ਕਿਰਪਾ ਮੰਨਿ ਵਸਾਈ ॥

har jeeo daataa bhagat vachhal hai; kar kirapaa man vasaaee |

ਪੰਜਾਬੀ ਅਰਥ

ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।

English meaning

The Dear Lord is the Giver, the Lover of His devotees. By His Grace, He comes to dwell in the mind.

ਨਾਨਕ. ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ਦੇ ਵਡਿਆਈ ॥੪॥੧੫॥੪੮॥

naanak. sobhaa surat dee prabh aape; guramukh de vaddiaaee |4|15|48|

ਪੰਜਾਬੀ ਅਰਥ

ਨਾਨਕ, ਸੁਆਮੀ ਆਪ ਆਪਣਾ ਜੱਸ ਗਾਇਨ ਕਰਨਾ ਅਤੇ ਰੁਹਾਨੀ ਜਾਗ੍ਰਤੀ ਬਖਸ਼ਦਾ ਹੈ ਅਤੇ ਗੁਰੂ-ਪਿਆਰੇ ਨੂੰ ਉਹ ਇਜ਼ਤ-ਆਬਰੂ ਪਰਦਾਨ ਕਰਦਾ ਹੈ।

English meaning

O Nanak, by His Grace, He bestows enlightened awareness; God Himself blesses the Gurmukh with glorious greatness. ||4||15||48||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਧਨੁ ਜਨਨੀ. ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ॥

dhan jananee. jin jaaeaa; dhan pitaa paradhaan |

ਪੰਜਾਬੀ ਅਰਥ

ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ,

English meaning

Blessed is the mother who gave birth; blessed and respected is the father of one who serves the True Guru and finds peace.

ਸਤਗੁਰੁ ਸੇਵਿ ਸੁਖੁ ਪਾਇਆ; ਵਿਚਹੁ ਗਇਆ ਗੁਮਾਨੁ ॥

satagur sev sukh paaeaa; vichahu geaa gumaan |

ਪੰਜਾਬੀ ਅਰਥ

ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।

English meaning

His arrogant pride is banished from within.

ਦਰਿ ਸੇਵਨਿ ਸੰਤ ਜਨ ਖੜੇ; ਪਾਇਨਿ ਗੁਣੀ ਨਿਧਾਨੁ ॥੧॥

dar sevan sant jan kharre; paaein gunee nidhaan |1|

ਪੰਜਾਬੀ ਅਰਥ

ਨੇਕੀਆ ਦੇ ਖ਼ਜ਼ਾਨੇ, ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤ੍ਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ।

English meaning

Standing at the Lord's Door, the humble Saints serve Him; they find the Treasure of Excellence. ||1||

ਮੇਰੇ ਮਨ. ਗੁਰ ਮੁਖਿ; ਧਿਆਇ ਹਰਿ ਸੋਇ ॥

mere man. gur mukh; dhiaae har soe |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।

English meaning

O my mind, become Gurmukh, and meditate on the Lord.

ਗੁਰ ਕਾ ਸਬਦੁ ਮਨਿ ਵਸੈ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥

gur kaa sabad man vasai; man tan niramal hoe |1| rahaau |

ਪੰਜਾਬੀ ਅਰਥ

ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।

English meaning

The Word of the Guru's Shabad abides within the mind, and the body and mind become pure. ||1||Pause||

ਕਰਿ ਕਿਰਪਾ ਘਰਿ ਆਇਆ; ਆਪੇ ਮਿਲਿਆ ਆਇ ॥

kar kirapaa ghar aaeaa; aape miliaa aae |

ਪੰਜਾਬੀ ਅਰਥ

ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।

English meaning

By His Grace, He has come into my home; He Himself has come to meet me.

ਗੁਰਸਬਦੀ ਸਾਲਾਹੀਐ; ਰੰਗੇ ਸਹਜਿ ਸੁਭਾਇ ॥

gurasabadee saalaaheeai; range sehaj subhaae |

ਪੰਜਾਬੀ ਅਰਥ

ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।

English meaning

Singing His Praises through the Shabads of the Guru, we are dyed in His Color with intuitive ease.

ਸਚੈ ਸਚਿ ਸਮਾਇਆ; ਮਿਲਿ ਰਹੈ. ਨ ਵਿਛੁੜਿ ਜਾਇ ॥੨॥

sachai sach samaaeaa; mil rahai. na vichhurr jaae |2|

ਪੰਜਾਬੀ ਅਰਥ

ਸਤਵਾਦੀ ਹੋ ਕੇ ਪ੍ਰਾਣੀ ਸਤਿਪੁਰਖ ਨਾਲ ਰਲ ਜਾਂਦਾ ਹੈ, ਉਸ ਵਿੱਚ ਲੀਨ ਹੋਇਆ ਰਹਿੰਦਾ ਹੈ ਤੇ ਜੁਦਾ ਨਹੀਂ ਹੁੰਦਾ।

English meaning

Becoming truthful, we merge with the True One; remaining blended with Him, we shall never be separated again. ||2||

ਜੋ ਕਿਛੁ ਕਰਣਾ ਸੁ ਕਰਿ ਰਹਿਆ; ਅਵਰੁ. ਨ ਕਰਣਾ ਜਾਇ ॥

jo kichh karanaa su kar rahiaa; avar. na karanaa jaae |

ਪੰਜਾਬੀ ਅਰਥ

ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।

English meaning

Whatever is to be done, the Lord is doing. No one else can do anything.

ਚਿਰੀ ਵਿਛੁੰਨੇ ਮੇਲਿਅਨੁ; ਸਤਗੁਰ ਪੰਨੈ ਪਾਇ ॥

chiree vichhune melian; satagur panai paae |

ਪੰਜਾਬੀ ਅਰਥ

ਆਪਣੇ ਹਿਸਾਬ ਵਿੱਚ ਪਾ ਕੇ ਦੇਰ ਤੋਂ ਵਿਛੁੜੀਆਂ ਹੋਈਆਂ ਰੂਹਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜ ਦਿੱਤਾ ਹੈ।

English meaning

Those separated from Him for so long are reunited with Him once again by the True Guru, who takes them into His Own Account.

ਆਪੇ ਕਾਰ ਕਰਾਇਸੀ; ਅਵਰੁ. ਨ ਕਰਣਾ ਜਾਇ ॥੩॥

aape kaar karaaeisee; avar. na karanaa jaae |3|

ਪੰਜਾਬੀ ਅਰਥ

ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।

English meaning

He Himself assigns all to their tasks; nothing else can be done. ||3||

ਮਨੁ ਤਨੁ ਰਤਾ ਰੰਗ ਸਿਉ; ਹਉਮੈ ਤਜਿ ਵਿਕਾਰ ॥

man tan rataa rang siau; haumai taj vikaar |

ਪੰਜਾਬੀ ਅਰਥ

ਜਿਸ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹਨ, ਉਹ ਹੰਕਾਰ ਤੇ ਬਦੀ ਨੂੰ ਛੱਡ ਦਿੰਦਾ ਹੈ।

English meaning

One whose mind and body are imbued with the Lord's Love gives up egotism and corruption.

ਅਹਿਨਿਸਿ ਹਿਰਦੈ ਰਵਿ ਰਹੈ; ਨਿਰਭਉ ਨਾਮੁ ਨਿਰੰਕਾਰ ॥

ahinis hiradai rav rahai; nirbhau naam nirankaar |

ਪੰਜਾਬੀ ਅਰਥ

ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।

English meaning

Day and night, the Name of the One Lord, the Fearless and Formless One, dwells within the heart.

ਨਾਨਕ. ਆਪਿ ਮਿਲਾਇਅਨੁ; ਪੂਰੈ ਸਬਦਿ ਅਪਾਰ ॥੪॥੧੬॥੪੯॥

naanak. aap milaaeian; poorai sabad apaar |4|16|49|

ਪੰਜਾਬੀ ਅਰਥ

ਨਾਨਕ, ਉਹ ਉਸ ਨੂੰ ਅਨੰਤ ਦੇ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

English meaning

O Nanak, He blends us with Himself, through the Perfect, Infinite Word of His Shabad. ||4||16||49||

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਗੋਵਿਦੁ ਗੁਣੀ ਨਿਧਾਨੁ ਹੈ; ਅੰਤੁ. ਨ ਪਾਇਆ ਜਾਇ ॥

govid gunee nidhaan hai; ant. na paaeaa jaae |

ਪੰਜਾਬੀ ਅਰਥ

ਸ੍ਰਿਸ਼ਟੀ ਦਾ ਸੁਆਮੀ ਖੂਬੀਆਂ ਦਾ ਭੰਡਾਰਾ ਹੈ। ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ।

English meaning

The Lord of the Universe is the Treasure of Excellence; His limits cannot be found.

ਕਥਨੀ ਬਦਨੀ. ਨ ਪਾਈਐ; ਹਉਮੈ ਵਿਚਹੁ ਜਾਇ ॥

kathanee badanee. na paaeeai; haumai vichahu jaae |

ਪੰਜਾਬੀ ਅਰਥ

ਮੂੰਹ-ਜ਼ਬਾਨੀ ਗੱਲਾਂ ਨਾਲ ਉਹ ਪਰਾਪਤ ਨਹੀਂ ਹੁੰਦਾ। ਆਪਣੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਉਹ ਪਾਇਆ ਜਾਂਦਾ ਹੈ।

English meaning

He is not obtained by mouthing mere words, but by rooting out ego from within.