ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 103

Sri Guru Granth Sahib Ji

Read respectfully, Ang by Ang, with available transliteration and meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਸਫਲ ਸੁ ਬਾਣੀ; ਜਿਤੁ ਨਾਮੁ ਵਖਾਣੀ ॥

safal su baanee; jit naam vakhaanee |

ਪੰਜਾਬੀ ਅਰਥ

ਮੁਬਾਰਕ ਹਨ ਉਹ ਸ਼ਬਦ ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ।

English meaning

Blessed are those words, by which the Naam is chanted.

ਗੁਰ ਪਰਸਾਦਿ; ਕਿਨੈ ਵਿਰਲੈ ਜਾਣੀ ॥

gur parasaad; kinai viralai jaanee |

ਪੰਜਾਬੀ ਅਰਥ

ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ।

English meaning

Rare are those who know this, by Guru's Grace.

ਧੰਨੁ ਸੁ ਵੇਲਾ. ਜਿਤੁ ਹਰਿ ਗਾਵਤ ਸੁਨਣਾ; ਆਏ ਤੇ. ਪਰਵਾਨਾ ਜੀਉ ॥੧॥

dhan su velaa. jit har gaavat sunanaa; aae te. paravaanaa jeeo |1|

ਪੰਜਾਬੀ ਅਰਥ

ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ।

English meaning

Blessed is that time when one sings and hears the Lord's Name. Blessed and approved is the coming of such a one. ||1||

ਸੇ ਨੇਤ੍ਰ ਪਰਵਾਣੁ; ਜਿਨੀ ਦਰਸਨੁ ਪੇਖਾ ॥

se netr paravaan; jinee darasan pekhaa |

ਪੰਜਾਬੀ ਅਰਥ

ਪ੍ਰਮਾਣੀਕ ਹਨ ਉਹ ਅੱਖਾਂ ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ।

English meaning

Those eyes which behold the Blessed Vision of the Lord's Darshan are approved and accepted.

ਸੇ ਕਰ ਭਲੇ; ਜਿਨੀ ਹਰਿ ਜਸੁ ਲੇਖਾ ॥

se kar bhale; jinee har jas lekhaa |

ਪੰਜਾਬੀ ਅਰਥ

ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ।

English meaning

Those hands which write the Praises of the Lord are good.

ਸੇ ਚਰਣ ਸੁਹਾਵੇ. ਜੋ ਹਰਿ ਮਾਰਗਿ ਚਲੇ; ਹਉ ਬਲਿ. ਤਿਨ ਸੰਗਿ ਪਛਾਣਾ ਜੀਉ ॥੨॥

se charan suhaave. jo har maarag chale; hau bal. tin sang pachhaanaa jeeo |2|

ਪੰਜਾਬੀ ਅਰਥ

ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਟੁਰਦੇ ਹਨ। ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਨੂੰ ਸਿੰਞਾਣਦਾ ਹਾਂ।

English meaning

Those feet which walk in the Lord's Way are beautiful. I am a sacrifice to that Congregation in which the Lord is recognized. ||2||

ਸੁਣਿ ਸਾਜਨ; ਮੇਰੇ ਮੀਤ ਪਿਆਰੇ ॥

sun saajan; mere meet piaare |

ਪੰਜਾਬੀ ਅਰਥ

ਕੰਨ ਕਰ ਹੇ ਮੇਰੇ ਯਾਰ, ਦੋਸਤ ਤੇ ਪ੍ਰੀਤਮ!

English meaning

Listen, O my beloved friends and companions:

ਸਾਧਸੰਗਿ; ਖਿਨ ਮਾਹਿ ਉਧਾਰੇ ॥

saadhasang; khin maeh udhaare |

ਪੰਜਾਬੀ ਅਰਥ

ਸਤਿਸੰਗਤ ਅੰਦਰ ਤੇਰਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ।

English meaning

in the Saadh Sangat, the Company of the Holy, you shall be saved in an instant.

ਕਿਲਵਿਖ ਕਾਟਿ ਹੋਆ ਮਨੁ ਨਿਰਮਲੁ; ਮਿਟਿ ਗਏ ਆਵਣ ਜਾਣਾ ਜੀਉ ॥੩॥

kilavikh kaatt hoaa man niramal; mitt ge aavan jaanaa jeeo |3|

ਪੰਜਾਬੀ ਅਰਥ

ਗੁਨਾਹਾਂ ਨੂੰ ਦੂਰ ਕਰਕੇ ਤੇਰੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਤੇਰਾ ਆਉਣਾ ਤੇ ਜਾਣਾ ਮੁਕ ਜਾਵੇਗਾ।

English meaning

Your sins will be cut out; your mind will be immaculate and pure. Your comings and goings shall cease. ||3||

ਦੁਇ ਕਰ ਜੋੜਿ; ਇਕੁ ਬਿਨਉ ਕਰੀਜੈ ॥

due kar jorr; ik binau kareejai |

ਪੰਜਾਬੀ ਅਰਥ

ਦੋਨੋਂ ਹੱਥ ਬੰਨ੍ਹ ਕੇ, ਹੇ ਸਾਹਿਬ! ਮੈਂ ਇਕ ਪ੍ਰਾਰਥਨਾ ਕਰਦਾ ਹਾਂ।

English meaning

With my palms pressed together, I offer this prayer:

ਕਰਿ ਕਿਰਪਾ; ਡੁਬਦਾ ਪਥਰੁ ਲੀਜੈ ॥

kar kirapaa; ddubadaa pathar leejai |

ਪੰਜਾਬੀ ਅਰਥ

ਮੇਰੇ ਤੇ ਰਹਿਮਤ ਧਾਰ ਅਤੇ ਡੁਬਦੇ ਹੋਏ ਪਾਹਨ ਨੂੰ ਬਚਾ ਲੈ।

English meaning

please bless me with Your Mercy, and save this sinking stone.

ਨਾਨਕ ਕਉ. ਪ੍ਰਭ ਭਏ ਕਿ੍ਰਪਾਲਾ; ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥

naanak kau. prabh bhe kripaalaa; prabh naanak man bhaanaa jeeo |4|22|29|

ਪੰਜਾਬੀ ਅਰਥ

ਨਾਨਕ ਉਤੇ ਸਾਹਿਬ ਮਿਹਰਬਾਨ ਹੋ ਗਿਆ ਹੈ। ਨਾਨਕ ਦੇ ਚਿੱਤ ਨੂੰ ਸਾਹਿਬ ਚੰਗਾ ਲੱਗਦਾ ਹੈ।

English meaning

God has become merciful to Nanak; God is pleasing to Nanak's mind. ||4||22||29||

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਅੰਮਿ੍ਰਤ ਬਾਣੀ; ਹਰਿ ਹਰਿ ਤੇਰੀ ॥

amrit baanee; har har teree |

ਪੰਜਾਬੀ ਅਰਥ

ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ।

English meaning

The Word of Your Bani, Lord, is Ambrosial Nectar.

ਸੁਣਿ ਸੁਣਿ ਹੋਵੈ; ਪਰਮ ਗਤਿ ਮੇਰੀ ॥

sun sun hovai; param gat meree |

ਪੰਜਾਬੀ ਅਰਥ

ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।

English meaning

Hearing it again and again, I am elevated to the supreme heights.

ਜਲਨਿ ਬੁਝੀ ਸੀਤਲੁ ਹੋਇ ਮਨੂਆ; ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥

jalan bujhee seetal hoe manooaa; satigur kaa darasan paae jeeo |1|

ਪੰਜਾਬੀ ਅਰਥ

ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ।

English meaning

The burning within me has been extinguished, and my mind has been cooled and soothed, by the Blessed Vision of the True Guru. ||1||

ਸੂਖੁ ਭਇਆ; ਦੁਖੁ ਦੂਰਿ ਪਰਾਨਾ ॥

sookh bheaa; dukh door paraanaa |

ਪੰਜਾਬੀ ਅਰਥ

ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ,

English meaning

Happiness is obtained, and sorrow runs far away,

ਸੰਤ ਰਸਨ; ਹਰਿ ਨਾਮੁ ਵਖਾਨਾ ॥

sant rasan; har naam vakhaanaa |

ਪੰਜਾਬੀ ਅਰਥ

ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।

English meaning

when the Saints chant the Lord's Name.

ਜਲ ਥਲ ਨੀਰਿ, ਭਰੇ ਸਰ ਸੁਭਰ; ਬਿਰਥਾ ਕੋਇ. ਨ ਜਾਏ ਜੀਉ ॥੨॥

jal thal neer, bhare sar subhar; birathaa koe. na jaae jeeo |2|

ਪੰਜਾਬੀ ਅਰਥ

ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ।

English meaning

The sea, the dry land, and the lakes are filled with the Water of the Lord's Name; no place is left empty. ||2||

ਦਇਆ ਧਾਰੀ ਤਿਨਿ ਸਿਰਜਨਹਾਰੇ ॥

deaa dhaaree tin sirajanahaare |

ਪੰਜਾਬੀ ਅਰਥ

ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ,

English meaning

The Creator has showered His Kindness;

ਜੀਅ ਜੰਤ ਸਗਲੇ ਪ੍ਰਤਿਪਾਰੇ ॥

jeea jant sagale pratipaare |

ਪੰਜਾਬੀ ਅਰਥ

ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ।

English meaning

He cherishes and nurtures all beings and creatures.

ਮਿਹਰਵਾਨ ਕਿਰਪਾਲ ਦਇਆਲਾ; ਸਗਲੇ ਤਿ੍ਰਪਤਿ ਅਘਾਏ ਜੀਉ ॥੩॥

miharavaan kirapaal deaalaa; sagale tripat aghaae jeeo |3|

ਪੰਜਾਬੀ ਅਰਥ

ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ।

English meaning

He is Merciful, Kind and Compassionate. All are satisfied and fulfilled through Him. ||3||

ਵਣੁ ਤਿ੍ਰਣੁ ਤਿ੍ਰਭਵਣੁ; ਕੀਤੋਨੁ ਹਰਿਆ ॥

van trin tribhavan; keeton hariaa |

ਪੰਜਾਬੀ ਅਰਥ

ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ।

English meaning

The woods, the meadows and the three worlds are rendered green.

ਕਰਣਹਾਰਿ; ਖਿਨ ਭੀਤਰਿ ਕਰਿਆ ॥

karanahaar; khin bheetar kariaa |

ਪੰਜਾਬੀ ਅਰਥ

ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।

English meaning

The Doer of all did this in an instant.

ਗੁਰਮੁਖਿ ਨਾਨਕ ਤਿਸੈ ਅਰਾਧੇ; ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥

guramukh naanak tisai araadhe; man kee aas pujaae jeeo |4|23|30|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ।

English meaning

As Gurmukh, Nanak meditates on the One who fulfills the desires of the mind. ||4||23||30||

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਤੂੰ ਮੇਰਾ ਪਿਤਾ; ਤੂੰਹੈ ਮੇਰਾ ਮਾਤਾ ॥

toon meraa pitaa; toonhai meraa maataa |

ਪੰਜਾਬੀ ਅਰਥ

ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,

English meaning

You are my Father, and You are my Mother.

ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥

toon meraa bandhap; toon meraa bhraataa |

ਪੰਜਾਬੀ ਅਰਥ

ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ।

English meaning

You are my Relative, and You are my Brother.

ਤੂੰ ਮੇਰਾ ਰਾਖਾ. ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥੧॥

toon meraa raakhaa. sabhanee thaaee; taa bhau kehaa kaarraa jeeo |1|

ਪੰਜਾਬੀ ਅਰਥ

ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?

English meaning

You are my Protector everywhere; why should I feel any fear or anxiety? ||1||

ਤੁਮਰੀ ਕਿ੍ਰਪਾ ਤੇ; ਤੁਧੁ ਪਛਾਣਾ ॥

tumaree kripaa te; tudh pachhaanaa |

ਪੰਜਾਬੀ ਅਰਥ

ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ।

English meaning

By Your Grace, I recognize You.

ਤੂੰ ਮੇਰੀ ਓਟ; ਤੂੰਹੈ ਮੇਰਾ ਮਾਣਾ ॥

toon meree ott; toonhai meraa maanaa |

ਪੰਜਾਬੀ ਅਰਥ

ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।

English meaning

You are my Shelter, and You are my Honor.

ਤੁਝ ਬਿਨੁ ਦੂਜਾ. ਅਵਰੁ ਨ ਕੋਈ; ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

tujh bin doojaa. avar na koee; sabh teraa khel akhaarraa jeeo |2|

ਪੰਜਾਬੀ ਅਰਥ

ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ।

English meaning

Without You, there is no other; the entire Universe is the Arena of Your Play. ||2||

ਜੀਅ ਜੰਤ ਸਭਿ; ਤੁਧੁ ਉਪਾਏ ॥

jeea jant sabh; tudh upaae |

ਪੰਜਾਬੀ ਅਰਥ

ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।

English meaning

You have created all beings and creatures.

ਜਿਤੁ ਜਿਤੁ ਭਾਣਾ; ਤਿਤੁ ਤਿਤੁ ਲਾਏ ॥

jit jit bhaanaa; tith tit laae |

ਪੰਜਾਬੀ ਅਰਥ

ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ।

English meaning

As it pleases You, You assign tasks to one and all.

ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ਅਸਾੜਾ. ਜੀਉ ॥੩॥

sabh kichh keetaa teraa hovai; naahee kichh asaarraa. jeeo |3|

ਪੰਜਾਬੀ ਅਰਥ

ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ।

English meaning

All things are Your Doing; we can do nothing ourselves. ||3||

ਨਾਮੁ ਧਿਆਇ; ਮਹਾ ਸੁਖੁ ਪਾਇਆ ॥

naam dhiaae; mahaa sukh paaeaa |

ਪੰਜਾਬੀ ਅਰਥ

ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।

English meaning

Meditating on the Naam, I have found great peace.

ਹਰਿ ਗੁਣ ਗਾਇ; ਮੇਰਾ ਮਨੁ ਸੀਤਲਾਇਆ ॥

har gun gaae; meraa man seetalaaeaa |

ਪੰਜਾਬੀ ਅਰਥ

ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ।

English meaning

Singing the Glorious Praises of the Lord, my mind is cooled and soothed.

ਗੁਰਿ ਪੂਰੈ. ਵਜੀ ਵਾਧਾਈ; ਨਾਨਕ ਜਿਤਾ ਬਿਖਾੜਾ. ਜੀਉ ॥੪॥੨੪॥੩੧॥

gur poorai. vajee vaadhaaee; naanak jitaa bikhaarraa. jeeo |4|24|31|

ਪੰਜਾਬੀ ਅਰਥ

ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ।

English meaning

Through the Perfect Guru, congratulations are pouring in-Nanak is victorious on the arduous battlefield of life! ||4||24||31||

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਜੀਅ ਪ੍ਰਾਣ ਪ੍ਰਭ; ਮਨਹਿ ਅਧਾਰਾ ॥

jeea praan prabh; maneh adhaaraa |

ਪੰਜਾਬੀ ਅਰਥ

ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।

English meaning

God is the Breath of Life of my soul, the Support of my mind.

ਭਗਤ ਜੀਵਹਿ; ਗੁਣ ਗਾਇ ਅਪਾਰਾ ॥

bhagat jeeveh; gun gaae apaaraa |

ਪੰਜਾਬੀ ਅਰਥ

ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ।

English meaning

His devotees live by singing the Glorious Praises of the Infinite Lord.

ਗੁਣ ਨਿਧਾਨ ਅੰਮਿ੍ਰਤੁ ਹਰਿ ਨਾਮਾ; ਹਰਿ ਧਿਆਇ. ਧਿਆਇ. ਸੁਖੁ ਪਾਇਆ ਜੀਉ ॥੧॥

gun nidhaan amrit har naamaa; har dhiaae. dhiaae. sukh paaeaa jeeo |1|

ਪੰਜਾਬੀ ਅਰਥ

ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ।

English meaning

The Ambrosial Name of the Lord is the Treasure of Excellence. Meditating, meditating on the Lord's Name, I have found peace. ||1||

ਮਨਸਾ ਧਾਰਿ; ਜੋ ਘਰ ਤੇ ਆਵੈ ॥

manasaa dhaar; jo ghar te aavai |

ਪੰਜਾਬੀ ਅਰਥ

ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,

English meaning

One whose heart's desires lead him from his own home,