ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 94

Sri Guru Granth Sahib Ji

Read respectfully, Ang by Ang, with available transliteration and meanings.

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ ॥

raag maajh chaupade ghar 1 mahalaa 4 |

ਪੰਜਾਬੀ ਅਰਥ

ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।

English meaning

Raag Maajh, Chau-Padhay, First House, Fourth Mehl:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:

ਹਰਿ ਹਰਿ ਨਾਮੁ; ਮੈ. ਹਰਿ ਮਨਿ ਭਾਇਆ ॥

har har naam; mai. har man bhaaeaa |

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

English meaning

The Name of the Lord, Har, Har, is pleasing to my mind.

ਵਡਭਾਗੀ; ਹਰਿ ਨਾਮੁ ਧਿਆਇਆ ॥

vaddabhaagee; har naam dhiaaeaa |

ਪੰਜਾਬੀ ਅਰਥ

ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।

English meaning

By great good fortune, I meditate on the Lord's Name.

ਗੁਰਿ ਪੂਰੈ. ਹਰਿ ਨਾਮ ਸਿਧਿ ਪਾਈ; ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥

gur poorai. har naam sidh paaee; ko viralaa guramat chalai jeeo |1|

ਪੰਜਾਬੀ ਅਰਥ

ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।

English meaning

The Perfect Guru has attained spiritual perfection in the Name of the Lord. How rare are those who follow the Guru's Teachings. ||1||

ਮੈ. ਹਰਿ ਹਰਿ ਖਰਚੁ; ਲਇਆ ਬੰਨਿ ਪਲੈ ॥

mai. har har kharach; leaa ban palai |

ਪੰਜਾਬੀ ਅਰਥ

ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।

English meaning

I have loaded my pack with the provisions of the Name of the Lord, Har, Har.

ਮੇਰਾ ਪ੍ਰਾਣ ਸਖਾਈ; ਸਦਾ ਨਾਲਿ ਚਲੈ ॥

meraa praan sakhaaee; sadaa naal chalai |

ਪੰਜਾਬੀ ਅਰਥ

ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।

English meaning

The Companion of my breath of life shall always be with me.

ਗੁਰਿ ਪੂਰੈ ਹਰਿ ਨਾਮੁ ਦਿੜਾਇਆ; ਹਰਿ ਨਿਹਚਲੁ. ਹਰਿ ਧਨੁ ਪਲੈ ਜੀਉ ॥੨॥

gur poorai har naam dirraaeaa; har nihachal. har dhan palai jeeo |2|

ਪੰਜਾਬੀ ਅਰਥ

ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।

English meaning

The Perfect Guru has implanted the Lord's Name within me. I have the Imperishable Treasure of the Lord in my lap. ||2||

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥

har har sajan meraa preetam raaeaa |

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।

English meaning

The Lord, Har, Har, is my Best Friend; He is my Beloved Lord King.

ਕੋਈ ਆਣਿ ਮਿਲਾਵੈ; ਮੇਰੇ ਪ੍ਰਾਣ ਜੀਵਾਇਆ ॥

koee aan milaavai; mere praan jeevaaeaa |

ਪੰਜਾਬੀ ਅਰਥ

ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।

English meaning

If only someone would come and introduce me to Him, the Rejuvenator of my breath of life.

ਹਉ ਰਹਿ. ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ. ਨੀਰੁ ਵਹੇ ਵਹਿ ਚਲੈ ਜੀਉ ॥੩॥

hau reh. na sakaa, bin dekhe preetamaa; mai. neer vahe veh chalai jeeo |3|

ਪੰਜਾਬੀ ਅਰਥ

ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।

English meaning

I cannot survive without seeing my Beloved. My eyes are welling up with tears. ||3||

ਸਤਿਗੁਰੁ ਮਿਤ੍ਰੁ; ਮੇਰਾ ਬਾਲ ਸਖਾਈ ॥

satigur mitru; meraa baal sakhaaee |

ਪੰਜਾਬੀ ਅਰਥ

ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।

English meaning

My Friend, the True Guru, has been my Best Friend since I was very young.

ਹਉ ਰਹਿ. ਨ ਸਕਾ; ਬਿਨੁ ਦੇਖੇ ਮੇਰੀ ਮਾਈ ॥

hau reh. na sakaa; bin dekhe meree maaee |

ਪੰਜਾਬੀ ਅਰਥ

ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!

English meaning

I cannot survive without seeing Him, O my mother!

ਹਰਿ ਜੀਉ ਕਿ੍ਰਪਾ ਕਰਹੁ. ਗੁਰੁ ਮੇਲਹੁ; ਜਨ ਨਾਨਕ. ਹਰਿ ਧਨੁ ਪਲੈ ਜੀਉ ॥੪॥੧॥

har jeeo kripaa karahu. gur melahu; jan naanak. har dhan palai jeeo |4|1|

ਪੰਜਾਬੀ ਅਰਥ

ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।

English meaning

O Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||

ਮਾਝ ਮਹਲਾ ੪ ॥

maajh mahalaa 4 |

ਪੰਜਾਬੀ ਅਰਥ

ਮਾਝ, ਚਊਥੀ ਪਾਤਸ਼ਾਹੀ।

English meaning

Maajh, Fourth Mehl:

ਮਧੁਸੂਦਨ; ਮੇਰੇ ਮਨ ਤਨ ਪ੍ਰਾਨਾ ॥

madhusoodan; mere man tan praanaa |

ਪੰਜਾਬੀ ਅਰਥ

ਅੰਮ੍ਰਿਤ ਦਾ ਪਿਆਰਾ ਪ੍ਰਭੂ ਮੇਰੀ ਆਤਮਾ, ਦੇਹਿ ਤੇ ਜਿੰਦ-ਜਾਨ ਹੈ।

English meaning

The Lord is my mind, body and breath of life.

ਹਉ. ਹਰਿ ਬਿਨੁ; ਦੂਜਾ ਅਵਰੁ ਨ ਜਾਨਾ ॥

hau. har bin; doojaa avar na jaanaa |

ਪੰਜਾਬੀ ਅਰਥ

ਵਾਹਿਗੁਰੂ ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਸਿੰਞਾਣਦਾ।

English meaning

I do not know any other than the Lord.

ਕੋਈ ਸਜਣੁ ਸੰਤੁ ਮਿਲੈ ਵਡਭਾਗੀ; ਮੈ. ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥

koee sajan sant milai vaddabhaagee; mai. har prabh piaaraa dasai jeeo |1|

ਪੰਜਾਬੀ ਅਰਥ

ਜੇਕਰ ਪਰਮ ਚੰਗੇ ਨਸੀਬਾਂ ਦੁਆਰਾ ਕੋਈ ਮਿਤ੍ਰ ਸਾਧੂ ਮੈਨੂੰ ਮਿਲ ਪਵੇ, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਵਾਹਿਗੁਰੂ ਸੁਆਮੀ, ਦਾ ਰਾਹ ਦਿਖਾ ਦੇਵੇਗਾ।

English meaning

If only I could have the good fortune to meet some friendly Saint; he might show me the Way to my Beloved Lord God. ||1||

ਹਉ ਮਨੁ ਤਨੁ ਖੋਜੀ; ਭਾਲਿ ਭਾਲਾਈ ॥

hau man tan khojee; bhaal bhaalaaee |

ਪੰਜਾਬੀ ਅਰਥ

ਮੈਂ ਆਪਣਾ ਦਿਲ ਤੇ ਦੇਹਿ ਦੀ ਖੋਜ ਤੇ ਢੂੰਡ ਭਾਲ ਕਰਦਾ ਹਾਂ।

English meaning

I have searched my mind and body, through and through.

ਕਿਉ ਪਿਆਰਾ ਪ੍ਰੀਤਮੁ; ਮਿਲੈ ਮੇਰੀ ਮਾਈ ॥

kiau piaaraa preetam; milai meree maaee |

ਪੰਜਾਬੀ ਅਰਥ

ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!

English meaning

How can I meet my Darling Beloved, O my mother?

ਮਿਲਿ ਸਤਸੰਗਤਿ. ਖੋਜੁ ਦਸਾਈ; ਵਿਚਿ ਸੰਗਤਿ. ਹਰਿ ਪ੍ਰਭੁ ਵਸੈ ਜੀਉ ॥੨॥

mil satasangat. khoj dasaaee; vich sangat. har prabh vasai jeeo |2|

ਪੰਜਾਬੀ ਅਰਥ

ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਵਾਹਿਗੁਰੂ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ। ਸਾਧ ਸਭਾ ਅੰਦਰ ਵਾਹਿਗੁਰੂ ਸੁਆਮੀ ਨਿਵਾਸ ਰੱਖਦਾ ਹੈ।

English meaning

Joining the Sat Sangat, the True Congregation, I ask about the Path to God. In that Congregation, the Lord God abides. ||2||

ਮੇਰਾ ਪਿਆਰਾ ਪ੍ਰੀਤਮੁ; ਸਤਿਗੁਰੁ ਰਖਵਾਲਾ ॥

meraa piaaraa preetam; satigur rakhavaalaa |

ਪੰਜਾਬੀ ਅਰਥ

ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ।

English meaning

My Darling Beloved True Guru is my Protector.

ਹਮ ਬਾਰਿਕ ਦੀਨ; ਕਰਹੁ ਪ੍ਰਤਿਪਾਲਾ ॥

ham baarik deen; karahu pratipaalaa |

ਪੰਜਾਬੀ ਅਰਥ

ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰ, ਹੇ ਮੇਰੇ ਗੁਰਦੇਵ!

English meaning

I am a helpless child-please cherish me.

ਮੇਰਾ ਮਾਤ ਪਿਤਾ. ਗੁਰੁ ਸਤਿਗੁਰੁ ਪੂਰਾ; ਗੁਰ ਜਲ ਮਿਲਿ. ਕਮਲੁ ਵਿਗਸੈ ਜੀਉ ॥੩॥

meraa maat pitaa. gur satigur pooraa; gur jal mil. kamal vigasai jeeo |3|

ਪੰਜਾਬੀ ਅਰਥ

ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।

English meaning

The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||

ਮੈ. ਬਿਨੁ ਗੁਰ ਦੇਖੇ; ਨੀਦ. ਨ ਆਵੈ ॥

mai. bin gur dekhe; need. na aavai |

ਪੰਜਾਬੀ ਅਰਥ

ਗੁਰਾਂ ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਪੈਦੀ।

English meaning

Without seeing my Guru, sleep does not come.

ਮੇਰੇ ਮਨ ਤਨਿ ਵੇਦਨ; ਗੁਰ ਬਿਰਹੁ ਲਗਾਵੈ ॥

mere man tan vedan; gur birahu lagaavai |

ਪੰਜਾਬੀ ਅਰਥ

ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।

English meaning

My mind and body are afflicted with the pain of separation from the Guru.

ਹਰਿ ਹਰਿ ਦਇਆ ਕਰਹੁ. ਗੁਰੁ ਮੇਲਹੁ; ਜਨ ਨਾਨਕ. ਗੁਰ ਮਿਲਿ ਰਹਸੈ ਜੀਉ ॥੪॥੨॥

har har deaa karahu. gur melahu; jan naanak. gur mil rahasai jeeo |4|2|

ਪੰਜਾਬੀ ਅਰਥ

ਹੇ ਵਾਹਿਗੁਰੂ ਸੁਆਮੀ! ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੂੰ ਭੇਟਣ ਦੁਆਰਾ ਗੋਲਾ ਨਾਨਕ ਪ੍ਰਫੁਲਤ ਹੋ ਜਾਂਦਾ ਹੈ।

English meaning

O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||