ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ॥
gaavan tudhano jatee satee santokhee; gaavan tudhano veer karaare |
ਪੰਜਾਬੀ ਅਰਥਕਾਮ-ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
English meaningThe celibates, the fanatics, and the peacefully accepting sing of You; the fearless warriors sing of You.
ਗਾਵਨਿ ਤੁਧਨੋ, ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥
gaavan tudhano, panddit parran rakheesur; jug jug vedaa naale |
ਪੰਜਾਬੀ ਅਰਥਸਾਰਿਆਂ ਜੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ, ਸਮੇਤ ਸੱਤੇ ਸ਼ਰੋਮਣੀ ਰਿਸ਼ੀਆਂ ਦੇ, ਤੇਰੀ ਪ੍ਰਸੰਸਾ ਕਰਦੇ ਹਨ।
English meaningThe Pandits, the religious scholars who recite the Vedas, with the supreme sages of all the ages, sing of You.
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥
gaavan tudhano mohaneea man mohan; surag machh peaale |
ਪੰਜਾਬੀ ਅਰਥਮੋਹਿਤ ਕਰ ਲੈਣ ਵਾਲੀਆਂ ਪਰੀਆਂ ਜੋ ਬਹਿਸਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
English meaningThe Mohinis, the enchanting heavenly beauties who entice hearts in paradise, in this world, and in the underworld of the subconscious, sing of You.
ਗਾਵਨਿ ਤੁਧਨੋ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥
gaavan tudhano, ratan upaae tere; atthasatth teerath naale |
ਪੰਜਾਬੀ ਅਰਥਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।
English meaningThe celestial jewels created by You, and the sixty-eight sacred shrines of pilgrimage, sing of You.
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ॥
gaavan tudhano jodh mahaabal sooraa; gaavan tudhano khaanee chaare |
ਪੰਜਾਬੀ ਅਰਥਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।
English meaningThe brave and mighty warriors sing of You. The spiritual heroes and the four sources of creation sing of You.
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥
gaavan tudhano khandd manddal brahamanddaa; kar kar rakhe tere dhaare |
ਪੰਜਾਬੀ ਅਰਥਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬਰਿਆਜ਼ਮ ਸੰਸਾਰ ਅਤੇ ਸੂਰਜ ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
English meaningThe worlds, solar systems and galaxies, created and arranged by Your Hand, sing of You.
ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥
seee tudhano gaavan, jo tudh bhaavan; rate tere bhagat rasaale |
ਪੰਜਾਬੀ ਅਰਥਤੇਰੇ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
English meaningThey alone sing of You, who are pleasing to Your Will. Your devotees are imbued with Your Sublime Essence.
ਹੋਰਿ ਕੇਤੇ ਤੁਧਨੋ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਬੀਚਾਰੇ ॥
hor kete tudhano gaavan, se. mai chit na aavan; naanak. kiaa beechaare |
ਪੰਜਾਬੀ ਅਰਥਹੋਰ ਬਹੁਤੇਰੇ, ਜਿਨ੍ਹਾ ਨੂੰ ਮੈਂ ਅਪਣੇ ਮਨ ਅੰਦਰ ਚਿਤਵਨ ਨਹੀਂ ਕਗਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਖਿਆਲ ਕਰ ਸਕਦਾ ਹੈ?
English meaningSo many others sing of You, they do not come to mind. O Nanak, how can I think of them all?
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee |
ਪੰਜਾਬੀ ਅਰਥਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
English meaningThat True Lord is True, forever True, and True is His Name.
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee, jaae na jaasee; rachanaa jin rachaaee |
ਪੰਜਾਬੀ ਅਰਥਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ, ਤੇ ਹੋਵੇਗਾ ਭੀ। ਜਦ ਸ੍ਰਿਸ਼ਟੀ (ਅਲੋਪ ਹੋਏਗੀ) ਜਾਂ (ਜਾਏਗੀ) ਉਹ ਨਹੀਂ ਜਾਵੇਗਾ।
English meaningHe is, and shall always be. He shall not depart, even when this Universe which He has created departs.
ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee, kar kar jinasee; maaeaa jin upaaee |
ਪੰਜਾਬੀ ਅਰਥਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
English meaningHe created the world, with its various colors, species of beings, and the variety of Maya.
ਕਰਿ ਕਰਿ ਦੇਖੈ. ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥
kar kar dekhai. keetaa aapanaa; jiau tis dee vaddiaaee |
ਪੰਜਾਬੀ ਅਰਥਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
English meaningHaving created the creation, He watches over it Himself, by His Greatness.
ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ. ਹੁਕਮੁ ਨ ਕਰਣਾ ਜਾਈ ॥
jo tis bhaavai soee karasee; fir. hukam na karanaa jaaee |
ਪੰਜਾਬੀ ਅਰਥਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।
English meaningHe does whatever He pleases. No one can issue any order to Him.
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ. ਰਹਣੁ ਰਜਾਈ ॥੧॥
so paatisaahu saahaa patisaahib; naanak. rehan rajaaee |1|
ਪੰਜਾਬੀ ਅਰਥਉਹ ਰਾਜਾ ਹੈ, ਰਾਜਿਆਂ ਦਾ ਮਹਰਾਜਾ, ਨਾਨਕ (ਉਸ ਦੀ) ਰਜ਼ਾ ਦੇ ਤਾਬੇ ਰਹਿੰਦਾ ਹੈ।
English meaningHe is the King, the King of kings, the Supreme Lord and Master of kings. Nanak remains subject to His Will. ||1||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ, ਪਹਿਲੀ ਪਾਤਸ਼ਾਹੀ।
English meaningAasaa, First Mehl:
ਸੁਣਿ ਵਡਾ; ਆਖੈ ਸਭੁ ਕੋਇ ॥
sun vaddaa; aakhai sabh koe |
ਪੰਜਾਬੀ ਅਰਥਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ (ਹੇ ਸੁਆਮੀ),
English meaningHearing of His Greatness, everyone calls Him Great.
ਕੇਵਡੁ ਵਡਾ; ਡੀਠਾ ਹੋਇ ॥
kevadd vaddaa; ddeetthaa hoe |
ਪੰਜਾਬੀ ਅਰਥਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹ ਜਾਣਦਾ ਹੈ, ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।
English meaningBut just how Great His Greatness is-this is known only to those who have seen Him.
ਕੀਮਤਿ ਪਾਇ ਨ ਕਹਿਆ ਜਾਇ ॥
keemat paae na kahiaa jaae |
ਪੰਜਾਬੀ ਅਰਥਕੋਈ (ਤੇਰਾ) ਮੁੱਲ ਨਹੀਂ ਪਾ ਸਕਦਾ ਤੇ ਨਾਂ ਹੀ (ਤੈਨੂੰ) ਬਿਆਨ ਕਰ ਸਕਦਾ ਹੈ।
English meaningHis Value cannot be estimated; He cannot be described.
ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥
kahanai vaale tere; rahe samaae |1|
ਪੰਜਾਬੀ ਅਰਥਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
English meaningThose who describe You, Lord, remain immersed and absorbed in You. ||1||
ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥
vadde mere saahibaa; gahir ganbheeraa gunee gaheeraa |
ਪੰਜਾਬੀ ਅਰਥਹੇ ਮੇਰੇ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ, (ਤੂੰ) ਵਡਿਆਈਆਂ ਦਾ ਸਮੁੰਦਰ ਹੈਂ।
English meaningO my Great Lord and Master of Unfathomable Depth, You are the Ocean of Excellence.
ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥
koe na jaanai; teraa ketaa, kevadd cheeraa |1| rahaau |
ਪੰਜਾਬੀ ਅਰਥਕੋਈ ਨਹੀਂ ਜਾਣਦਾ ਤੇਰਾ ਕਿੰਨਾਂ ਜ਼ਿਆਦਾ ਤੇ ਕਿੱਡਾ ਵੱਡਾ ਵਿਸਥਾਰ ਹੈ। ਠਹਿਰਾੳ।
English meaningNo one knows the extent or the vastness of Your Expanse. ||1||Pause||
ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥
sabh suratee mil; surat kamaaee |
ਪੰਜਾਬੀ ਅਰਥਸਾਰੇ ਵਿਚਾਰਵਾਨ ਨੇ ਇਕੱਠੇ ਹੋ ਕੇ ਵੀਚਾਰ ਕੀਤੀ ਹੈ।
English meaningAll the intuitives met and practiced intuitive meditation.
ਸਭ ਕੀਮਤਿ ਮਿਲਿ; ਕੀਮਤਿ ਪਾਈ ॥
sabh keemat mil; keemat paaee |
ਪੰਜਾਬੀ ਅਰਥਸਮੂਹ ਮੁੱਲ ਪਾਉਣ ਵਾਲਿਆਂ ਨੇ, ਇਕੱਤ੍ਰ ਹੋ ਕੇ (ਤੇਰਾ) ਮੁੱਲ ਪਾਇਆ ਹੈ।
English meaningAll the appraisers met and made the appraisal.
ਗਿਆਨੀ ਧਿਆਨੀ; ਗੁਰ ਗੁਰਹਾਈ ॥
giaanee dhiaanee; gur gurahaaee |
ਪੰਜਾਬੀ ਅਰਥਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।
English meaningThe spiritual teachers, the teachers of meditation, and the teachers of teachers
ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥
kehan na jaaee; teree til vaddiaaee |2|
ਪੰਜਾਬੀ ਅਰਥਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭੀ ਨਹੀਂ ਦੱਸ ਸਕਦੇ।
English meaning-they cannot describe even an iota of Your Greatness. ||2||
ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥
sabh sat. sabh tap; sabh changiaaeea |
ਪੰਜਾਬੀ ਅਰਥਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਾਰੀਆਂ ਚੰਗਿਆਈਆਂ,
English meaningAll Truth, all austere discipline, all goodness,
ਸਿਧਾ ਪੁਰਖਾ; ਕੀਆ; ਵਡਿਆਈਆ ॥
sidhaa purakhaa; keea; vaddiaaeea |
ਪੰਜਾਬੀ ਅਰਥਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
English meaningall the great miraculous spiritual powers of the Siddhas
ਤੁਧੁ ਵਿਣੁ; ਸਿਧੀ. ਕਿਨੈ ਨ ਪਾਈਆ ॥
tudh vin; sidhee. kinai na paaeea |
ਪੰਜਾਬੀ ਅਰਥਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
English meaningwithout You, no one has attained such powers.
ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥
karam milai; naahee tthaak rahaaeea |3|
ਪੰਜਾਬੀ ਅਰਥਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
English meaningThey are received only by Your Grace. No one can block them or stop their flow. ||3||
ਆਖਣ ਵਾਲਾ; ਕਿਆ ਵੇਚਾਰਾ ॥
aakhan vaalaa; kiaa vechaaraa |
ਪੰਜਾਬੀ ਅਰਥਨਿਰਬਲ ਉਚਾਰਨ ਕਰਨ ਵਾਲਾ ਕੀ ਕਰ ਸਕਦਾ ਹੈ?
English meaningWhat can the poor helpless creatures do?
ਸਿਫਤੀ ਭਰੇ; ਤੇਰੇ ਭੰਡਾਰਾ ॥
sifatee bhare; tere bhanddaaraa |
ਪੰਜਾਬੀ ਅਰਥਤੇਰੇ ਖਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
English meaningYour Praises are overflowing with Your Treasures.
ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥
jis too dehi; tisai kiaa chaaraa |
ਪੰਜਾਬੀ ਅਰਥਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?
English meaningThose, unto whom You give-how can they think of any other?
ਨਾਨਕ; ਸਚੁ ਸਵਾਰਣਹਾਰਾ ॥੪॥੨॥
naanak; sach savaaranahaaraa |4|2|
ਪੰਜਾਬੀ ਅਰਥਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।
English meaningO Nanak, the True One embellishes and exalts. ||4||2||
ਆਸਾ ਮਹਲਾ ੧ ॥
aasaa mahalaa 1 |
ਪੰਜਾਬੀ ਅਰਥਰਾਗ ਆਸਾ, ਪਹਿਲੀ ਪਾਤਸ਼ਾਹੀ।
English meaningAasaa, First Mehl:
ਆਖਾ ਜੀਵਾ; ਵਿਸਰੈ ਮਰਿ ਜਾਉ ॥
aakhaa jeevaa; visarai mar jaau |
ਪੰਜਾਬੀ ਅਰਥਤੇਰਾ ਨਾਮ ਉਚਾਰਨ ਕਰਨ ਦੁਆਰਾ ਮੈਂ ਜੀਉਂਦਾ ਹਾਂ, ਇਸ ਨੂੰ ਭੁਲਾ ਕੇ ਮੈਂ ਮਰ ਜਾਂਦਾ ਹਾਂ।
English meaningChanting it, I live; forgetting it, I die.
ਆਖਣਿ ਅਉਖਾ; ਸਾਚਾ ਨਾਉ ॥
aakhan aaukhaa; saachaa naau |
ਪੰਜਾਬੀ ਅਰਥਮੁਸ਼ਕਲ ਏ ਸੱਤਨਾਮ ਦਾ ਉਚਾਰਨ ਕਰਨਾ।
English meaningIt is so difficult to chant the True Name.
ਸਾਚੇ ਨਾਮ ਕੀ; ਲਾਗੈ ਭੂਖ ॥
saache naam kee; laagai bhookh |
ਪੰਜਾਬੀ ਅਰਥਜੇਕਰ ਇਨਸਾਨ ਨੂੰ ਸੱਤਨਾਮ ਦੀ ਖੁੰਧਿਆ ਲਗ ਜਾਵੇ,
English meaningIf someone feels hunger for the True Name,
ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥
aut bhookhai; khaae chaleeeh dookh |1|
ਪੰਜਾਬੀ ਅਰਥਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਏਗੀ।
English meaningthat hunger shall consume his pain. ||1||
ਸੋ ਕਿਉ ਵਿਸਰੈ; ਮੇਰੀ ਮਾਇ ॥
so kiau visarai; meree maae |
ਪੰਜਾਬੀ ਅਰਥਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।
English meaningHow can I forget Him, O my mother?
ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥
saachaa saahib; saachai naae |1| rahaau |
ਪੰਜਾਬੀ ਅਰਥਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
English meaningTrue is the Master, True is His Name. ||1||Pause||
ਸਾਚੇ ਨਾਮ ਕੀ; ਤਿਲੁ ਵਡਿਆਈ ॥
saache naam kee; til vaddiaaee |
ਪੰਜਾਬੀ ਅਰਥਇਨਸਾਨ ਸੱਚੇ ਨਾਮ ਦੀ ਬਜ਼ੁਰਗੀ ਨੂੰ ਬਿਆਨ ਕਰਦੇ ਹੋਏ,
English meaningTrying to describe even an iota of the Greatness of the True Name,
ਆਖਿ ਥਕੇ; ਕੀਮਤਿ ਨਹੀ ਪਾਈ ॥
aakh thake; keemat nahee paaee |
ਪੰਜਾਬੀ ਅਰਥਹਾਰ ਹੁਟ ਗਏ ਹਨ ਪ੍ਰਤੂੰ ਉਹ ਇਸ ਦੇ ਛਿਨ ਮਾਤ੍ਰ ਦਾ ਭੀ ਮੁੱਲ ਨਹੀਂ ਪਾ ਸਕੇ।
English meaningpeople have grown weary, but they have not been able to evaluate it.
ਜੇ ਸਭਿ ਮਿਲਿ ਕੈ; ਆਖਣ ਪਾਹਿ ॥
je sabh mil kai; aakhan paeh |
ਪੰਜਾਬੀ ਅਰਥਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
English meaningEven if everyone were to gather together and speak of Him,
ਵਡਾ ਨ ਹੋਵੈ; ਘਾਟਿ ਨ ਜਾਇ ॥੨॥
vaddaa na hovai; ghaatt na jaae |2|
ਪੰਜਾਬੀ ਅਰਥਤੂੰ ਨਾਂ ਹੀ ਹੋਰ ਵਿਸ਼ਾਲ ਹੋਵੇਂਗਾ, ਨਾਂ ਹੀ ਘਟ।
English meaningHe would not become any greater or any lesser. ||2||
ਨਾ ਓਹੁ ਮਰੈ; ਨ ਹੋਵੈ ਸੋਗੁ ॥
naa ohu marai; na hovai sog |
ਪੰਜਾਬੀ ਅਰਥਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
English meaningThat Lord does not die; there is no reason to mourn.
ਦੇਦਾ ਰਹੈ; ਨ ਚੂਕੈ ਭੋਗੁ ॥
dedaa rahai; na chookai bhog |
ਪੰਜਾਬੀ ਅਰਥਉਹ ਦੇਈ ਜਾਂਦਾ ਹੈ, ਉਸ ਦੇ ਭੰਡਾਰੇ ਮੁਕਦੇ ਨਹੀਂ।
English meaningHe continues to give, and His Provisions never run short.
ਗੁਣੁ ਏਹੋ; ਹੋਰੁ ਨਾਹੀ ਕੋਇ ॥
gun eho; hor naahee koe |
ਪੰਜਾਬੀ ਅਰਥਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,
English meaningThis Virtue is His alone; there is no other like Him.
ਨਾ ਕੋ ਹੋਆ; ਨਾ ਕੋ ਹੋਇ ॥੩॥
naa ko hoaa; naa ko hoe |3|
ਪੰਜਾਬੀ ਅਰਥਨਾਂ ਕੋਈ ਹੋਇਆ ਹੈ, ਤੇ ਨਾਂ ਹੀ ਕੋਈ ਹੋਵਗਾ।
English meaningThere never has been, and there never will be. ||3||
ਜੇਵਡੁ ਆਪਿ; ਤੇਵਡ ਤੇਰੀ ਦਾਤਿ ॥
jevadd aap; tevadd teree daat |
ਪੰਜਾਬੀ ਅਰਥਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ੳਡੀਆਂ ਵੱਡੀਆਂ ਹਨ ਤੇਰੀਆਂ ਬਖਸ਼ੀਸ਼ਾਂ।
English meaningAs Great as You Yourself are, O Lord, so Great are Your Gifts.